ਹੈਦਰਾਬਾਦ 'ਚ ਗਣੇਸ਼ ਲੱਡੂ ਦੀ ਨਿਲਾਮੀ, ਜਾਣੋ ਕਿੰਨੀ ਕੀਮਤ ‘ਚ ਵਿਕਿਆ ਲੱਡੂ ਅਤੇ ਬਣਾਇਆ ਰਿਕਾਰਡ

By  Lajwinder kaur September 12th 2022 08:06 PM -- Updated: September 12th 2022 07:56 PM

Rs 46 lakh for Ganesh laddu: ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਮਨਾਈ ਗਈ। ਇਸ ਦੌਰਾਨ ਲੋਕ ਗਣੇਸ਼ ਪੂਜਾ 'ਚ ਲੱਗੇ ਹੋਏ ਸਨ ਅਤੇ ਕਈ ਥਾਵਾਂ 'ਤੇ ਰਵਾਇਤੀ ਤਿਉਹਾਰ ਵੀ ਮਨਾਇਆ ਗਿਆ। ਇਸ ਦੌਰਾਨ ਤੇਲੰਗਾਨਾ ਦੇ ਹੈਦਰਾਬਾਦ ਦੇ ਇਕ ਗਣੇਸ਼ ਪੰਡਾਲ 'ਚ ਭਗਵਾਨ ਗਣੇਸ਼ ਨੂੰ ਚੜ੍ਹਾਏ ਗਏ ਲੱਡੂ ਦੀ 45 ਲੱਖ ਰੁਪਏ 'ਚ ਨਿਲਾਮੀ ਕੀਤੀ ਗਈ। 12 ਕਿਲੋ ਲੱਡੂਆਂ ਦੀ ਨਿਲਾਮੀ 'ਚ ਇੰਨੇ ਪੈਸੇ ਦੇਖ ਕੇ ਲੋਕ ਦੰਗ ਰਹਿ ਗਏ। ਇੰਨਾ ਹੀ ਨਹੀਂ ਇਸ ਨਿਲਾਮੀ ਨੇ ਰਿਕਾਰਡ ਵੀ ਬਣਾ ਦਿੱਤਾ ਹੈ।

ਹੋਰ ਪੜ੍ਹੋ : Brahmastra OTT Release: ਜਾਣੋਂ ਕਿਸ ਮਹੀਨੇ ਹੋਵੇਗੀ ਬ੍ਰਹਮਾਸਤਰ OTT 'ਤੇ ਰਿਲੀਜ਼

image source google

ਦਰਅਸਲ, ਇਹ ਘਟਨਾ ਹੈਦਰਾਬਾਦ ਸਥਿਤ ਮਰਾਕਥਾ ਸ਼੍ਰੀ ਲਕਸ਼ਮੀ ਗਣਪਤੀ ਉਤਸਵ ਪੰਡਾਲ ਦੀ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਲੱਡੂ 44,99,999 ਰੁਪਏ 'ਚ ਨਿਲਾਮ ਹੋਇਆ ਹੈ। ਇਤਫ਼ਾਕ ਦੀ ਗੱਲ ਇਹ ਹੈ ਕਿ ਇਹੀ ਲੱਡੂ ਇੱਕ ਦਿਨ ਪਹਿਲਾਂ 24.60 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਪਰ ਹੁਣ ਇਸ 12 ਕਿਲੋ ਦੇ ਲੱਡੂ ਨੂੰ ਲਗਭਗ ਦੁੱਗਣੀ ਕੀਮਤ 'ਤੇ ਨਿਲਾਮ ਕੀਤਾ ਗਿਆ ਹੈ।

ganesh ladoo image source google

ਰਿਪੋਰਟ ਮੁਤਾਬਕ ਇਸ ਨਿਲਾਮੀ ਨਾਲ ਅਜਿਹਾ ਰਿਕਾਰਡ ਬਣਿਆ ਕਿਉਂਕਿ ਲੱਡੂਆਂ ਦੀ ਨਿਲਾਮੀ 'ਚ ਇੰਨੀ ਕੀਮਤ ਪਹਿਲਾਂ ਕਦੇ ਨਹੀਂ ਮਿਲੀ ਸੀ। ਸਿਰਫ਼ ਹੈਦਰਾਬਾਦ ਅਤੇ ਸਿਕੰਦਰਾਬਾਦ ਵਿੱਚ ਹੀ ਨਹੀਂ, ਸਗੋਂ ਤੇਲਗੂ ਰਾਜਾਂ ਵਿੱਚ ਲੱਡੂਆਂ ਦੀ ਸਭ ਤੋਂ ਵੱਧ ਬੋਲੀ ਪਹਿਲਾਂ ਕਦੇ ਨਹੀਂ ਸੀ। ਗੋਲਡਨ ਲੱਡੂ ਦੇ ਨਾਂ ਨਾਲ ਮਸ਼ਹੂਰ ਇਸ ਲੱਡੂ ਦੀ ਨਿਲਾਮੀ ਪਹਿਲਾਂ ਵੈਂਗੇਟੀ ਲਕਸ਼ਮਾ ਰੈੱਡੀ ਨੇ ਜਿੱਤੀ ਸੀ ਪਰ ਅਗਲੇ ਦਿਨ ਕੀਮਤ ਵਧ ਗਈ।

image source google

ਇਸ ਤੋਂ ਬਾਅਦ ਅਗਲੇ ਦਿਨ ਕਾਨਾਜੀਗੁੜਾ ਮਾਰਕਟਾ ਦੇ ਇਸ ਲੱਡੂ ਨੂੰ ਗੀਤਾਪ੍ਰਿਆ ਅਤੇ ਵੈਂਕਟ ਰਾਓ ਨੇ 45,99,999 ਰੁਪਏ ਵਿੱਚ ਖਰੀਦਿਆ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਬਾਲਾਪੁਰ ਦੇ ਲੱਡੂਆਂ ਦੀ ਅਜਿਹੀ ਨਿਲਾਮੀ ਹੁੰਦੀ ਹੈ। ਲੱਡੂਆਂ ਦੀ ਨਿਲਾਮੀ ਦੀ ਪਰੰਪਰਾ 1994 ਤੋਂ ਚੱਲੀ ਆ ਰਹੀ ਹੈ।

 

Related Post