ਆਪਣੇ ਜ਼ਮਾਨੇ 'ਚ ਮਸ਼ਹੂਰ ਰਹੀ ਅਦਾਕਾਰਾ ਗੀਤਾ ਸਿਧਾਰਥ ਦਾ ਹੋਇਆ ਦਿਹਾਂਤ

By  Shaminder December 16th 2019 01:54 PM

ਬਾਲੀਵੁੱਡ 'ਚ ਆਪਣੇ ਜ਼ਮਾਨੇ 'ਚ ਮਸ਼ਹੂਰ ਰਹੀ ਅਦਾਕਾਰਾ ਗੀਤਾ ਸਿਧਾਰਥ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ ਅਤੇ ਸਭ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣਾ ਕਰੀਅਰ1972 'ਚ ਆਈ ਫ਼ਿਲਮ ਪਰਿਚੈ ਨਾਲ ਸ਼ੁਰੂ ਕੀਤਾ ਸੀ ।

ਹੋਰ ਵੇਖੋ:ਬਨਾਰਸ ਦੀਆਂ ਗਲੀਆਂ ਵਿੱਚ ਮੂੰਹ ਛੁਪਾ ਕੇ ਘੁੰਮ ਰਹੀ ਹੈ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ, ਸੋਸ਼ਲ ਮੀਡੀਆਂ ਤੇ ਤਸਵੀਰਾਂ ਵਾਇਰਲ

geeta geeta

ਇਸ ਤੋਂ ਬਾਅਦ 1973 'ਚ ਉਨ੍ਹਾਂ ਦੀ ਫ਼ਿਲਮ 'ਗਰਮ ਹਵਾ' ਆਈ ਸੀ,ਜਿਸ ਨੇ ਖੂਬ ਚਰਚਾ ਵਟੋਰੀ ਸੀ ।ਇਸ ਫ਼ਿਲਮ ਨੂੰ ਨੈਸ਼ਨਲ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ ।ਇਸ ਫਿਲਮ ਵਿਚ ਜਤਿੰਦਰ ਤੇ ਜਯਾ ਭਾਦੁੜੀ ਮੁੱਖ ਭੂਮਿਕਾਵਾਂ ਵਿਚ ਸਨ।

geeta_kak geeta_kak

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਮੀ ਫ਼ਿਲਮਾਂ 'ਚ ਕੰਮ ਕੀਤਾ ਜਿਸ 'ਚ  'ਸ਼ੋਅਲੇ', 'ਤ੍ਸ਼ੂਲ', 'ਡਿਸਕੋ ਡਾਂਸਰ', 'ਰਾਮ ਤੇਰੀ ਗੰਗਾ ਮੈਲੀ', 'ਨੂਰੀ', 'ਦੇਸ਼ ਪ੍ਰਰੇਮੀ', 'ਡਾਂਸ ਡਾਂਸ', 'ਕਸਮ ਪੈਦਾ ਕਰਨੇ ਵਾਲੇ ਕੀ', 'ਸ਼ੌਕੀਨ', 'ਅਰਥ', 'ਏਕ ਚਾਦਰ ਮੈਲੀ ਸੀ', ਵਰਗੀਆਂ ਹਿੱਟ ਫਿਲਮਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਦਾ ਵਿਆਹ ਟੈਲੀਵਿਜ਼ਨ ਪ੍ਰੋਡਿਊਸਰ ਤੇ ਦਸਤਾਵੇਜ਼ੀ ਫਿਲਮਮੇਕਰ ਸਿਧਾਰਥ ਕਾਕ ਨਾਲ ਹੋਇਆ ਸੀ ।ਗੀਤਾ ਦੀ ਬੇਟੀ ਅੰਤਰਾ ਦਸਤਾਵੇਜ਼ੀ ਫਿਲਮ-ਮੇਕਰ ਹੈ।ਫ਼ਿਲਮ ਇੰਡਸਟਰੀ 'ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।

Related Post