ਜਦੋਂ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਜੈਸਮੀਨ ਨੂੰ ਮੋਢਿਆਂ 'ਤੇ ਚੁੱਕ ਕੇ ਕਰਨ ਲੱਗੇ ਡਾਂਸ !

By  Shaminder August 28th 2018 11:07 AM

ਗੈਰੀ  ਸੰਧੂ Garry Sandhu ਅਤੇ ਜੈਸਮੀਨ ਸੈਂਡਲਾਸ ਦੀ ਦੋਸਤੀ ਕਿੰਨੀ ਗੂੜ੍ਹੀ ਹੈ ਇਹ ਵੇਖਣ ਨੂੰ ਮਿਲਿਆ ਇੱਕ ਲਾਈਵ ਸ਼ੋਅ ਦੌਰਾਨ ।ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਇੱਕ ਵੀਡਿਓ ਦੋਨਾਂ ਨੇ ਆਪਣੇ ਸਾਂਝੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਸ਼ੋਅ 'ਚ ਦੋਨੇ ਪਰਫਾਰਮੈਂਸ ਦੇ ਰਹੇ ਸਨ । 'ਹੌਲੀ ਹੌਲੀ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ' ਇਹ ਗੀਤ Song ਗੈਰੀ ਸੰਧੂ ਗਾ ਰਹੇ ਸਨ । ਇਸੇ ਦੌਰਾਨ ਗੈਰੀ ਸੰਧੂ ਨੇ ਜੈਸਮੀਨ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਅਤੇ ਜੈਸਮੀਨ ਨੂੰ ਇਸੇ ਤਰ੍ਹਾਂ ਕੁਝ ਸਕਿੰਟਾਂ ਤੱਕ ਲੈ ਕੇ ਉਹ ਨੱਚਦੇ ਰਹੇ ।

https://www.instagram.com/p/Bm5KAZ3F-ho/?hl=en&taken-by=jasminengarry

ਦੋਨਾਂ ਨੇ ਸਾਂਝੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ ।ਇਸ ਵੀਡਿਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਹ ਸਭ ਕੁਝ ਲਾਈਵ ਸ਼ੋਅ ਦੌਰਾਨ ਹੋਇਆ ਜਿਸ

ਸਮੇਂ  ਦੋਨਾਂ ਦੀ ਪਰਫਾਰਮੈਂਸ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ । ਗੈਰੀ ਸੰਧੂ ਅਤੇ ਜੈਸਮੀਨ ਨੇ ਇਸ ਸ਼ੋਅ ਦੌਰਾਨ ਕਈ ਗੀਤਾਂ 'ਤੇ ਆਪਣੀ ਪਰਫਾਰਮੈਂਸ ਦਿੱਤੀ ।

jasmine-garry

ਜਿਨ੍ਹਾਂ 'ਚੋਂ 'ਕੁੜ੍ਹੀਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ','ਹੌਲੀ ਹੌਲੀ ਨੱਚ ਪਤਲੋ' ਸਣੇ ਹੋਰ ਕਈ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ । ਦੇਰ ਰਾਤ ਤੱਕ ਚੱਲੇ ਇਸ ਸ਼ੋਅ ਦੌਰਾਨ ਦੋਨਾਂ ਨੇ ਆਪਣੇ ਗੀਤਾਂ ਰਾਹੀਂ ਸਮਾਂ ਬੰਨਿਆ ਅਤੇ ਲੋਕ ਵੀ ਆਪਣੇ ਇਨ੍ਹਾਂ ਪਸੰਦੀਦਾ ਕਲਾਕਾਰ ਜੋੜੀ ਦੇ ਗੀਤਾਂ ਨੂੰ ਸੁਨਣ ਲਈ ਪੱਬਾਂ ਭਾਰ ਨਜ਼ਰ ਆਏ ।

jasmine-garry

Related Post