ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਨਰਾਜ਼ਗੀ ਹੋਈ ਦੂਰ,ਇੱਕ ਮਹੀਨੇ ਬਾਅਦ ਦੋਨਾਂ ਨੇ ਕੀਤੀ ਮੁਲਾਕਾਤ

Written by  Shaminder   |  August 24th 2018 12:05 PM  |  Updated: August 24th 2018 12:05 PM

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਨਰਾਜ਼ਗੀ ਹੋਈ ਦੂਰ,ਇੱਕ ਮਹੀਨੇ ਬਾਅਦ ਦੋਨਾਂ ਨੇ ਕੀਤੀ ਮੁਲਾਕਾਤ

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ jasmine sandlas ਦੀ ਨਰਾਜ਼ਗੀ ਦੂਰ ਹੋ ਗਈ ਹੈ ਅਤੇ ਆਖਿਰ ਇੱਕ ਮਹੀਨੇ ਦੇ ਵਕਫੇ ਤੋਂ ਬਾਅਦ ਦੋਨਾਂ ਨੇ ਮੁਲਾਕਾਤ ਕੀਤੀ । ਪਰ ਇੱਕ ਮਹੀਨੇ ਦੀ ਇਹ ਦੂਰੀ ਗੈਰੀ ਸੰਧੂ ਲਈ ਕਿੰਨੀ ਭਾਰੀ ਸਾਬਿਤ ਹੋ ਰਹੀ ਸੀ ,ਇਹ ਤਾਂ ਕੋਈ ਗੈਰੀ ਸੰਧੂ ਤੋਂ ਹੀ ਪੁੱਛੇ।ਕਿਉਂਕਿ ਗੈਰੀ ਲਈ ਇਹ ਇੱਕ ਮਹੀਨਾ ਇੱਕ ਸਾਲ ਦੇ ਬਰਾਬਰ ਹੋ ਗੁਜ਼ਰਿਆ।ਗੈਰੀ ਸੰਧੂ punjabi singer ਜਦੋਂ ਜੈਸਮੀਨ ਨੂੰ ਮਿਲਿਆ ਤਾਂ ਉਸ ਨੇ ਆਪਣੇ ਦਿਲ ਦਾ ਹਾਲ ਸੁਣਾਉਂਦਿਆਂ ਕਿਹਾ ਕਿ ਇੱਕ ਮਹੀਨਾ ਬੰਦਾ ਕਿਵੇਂ ਇੱਕ ਦੂਜੇ ਤੋਂ ਦੂਰ ਰਹਿ ਸਕਦਾ  ਹੈ। ਗੈਰੀ ਸੰਧੂ ਅਤੇ ਜੈਸਮੀਨ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ।

https://www.instagram.com/p/Bm162QHFlKF/

ਜਿਸ 'ਚ ਉਹ ਇੱਕ ਦੂਜੇ ਨਾਲ ਗਿਲ੍ਹਾ ਕਰਦੇ ਨਜ਼ਰ ਆ ਰਹੇ ਨੇ । ਵੀਡਿਓ 'ਚ ਗੈਰੀ ਸੰਧੂ ਕਹਿ ਰਿਹਾ ਕਿ ਉਹ ਪੂਰੇ ਇੱਕ ਮਹੀਨੇ ਬਾਅਦ ਜੈਸਮੀਨ ਨੂੰ ਮਿਲੇ ਨੇ ।ਜਿਸ 'ਤੇ ਜੈਸਮੀਨ ਪੁੱਛਦੀ ਹੈ ਕਿ ਇਹੋ ਜਿਹਾ ਕੀ ਹੋ ਗਿਆ ਸੀ ਕਿ ਇੱਕ ਮਹੀਨੇ ਤੱਕ ਗੈਰੀ ਨੂੰ ਉਸ ਤੋਂ ਦੂਰ ਰਹਿਣਾ ਪਿਆ । ਜਿਸ ਤੋਂ ਬਾਅਦ ਗੈਰੀ ਸੰਧੂ ਜਵਾਬ ਦਿੰਦਾ ਹੈ ਕਿ ਉਹ ਉਸ ਨਾਲ ਲੜ੍ਹ ਕੇ ਚਲੀ ਗਈ ਸੀ । ਉਹ ਉਸਦਾ ਜਵਾਬ ਦਿੰਦੀ ਹੋਈ ਕਹਿੰਦੀ ਹੈ ਕਿ ਤੂੰ ਹੁਣ ਬਦਨਾਮ ਤਾਂ ਮੈਨੰੂੰ ਹੀ ਕਰੇਗਾ ਨਾ ।ਗੈਰੀ ਸੰਧੂ ਕਹਿੰਦਾ ਹੈ ਕਿ ਮੈਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ ਕਿ ਉਹ ਨਰਾਜ਼ ਹੋ ਕੇ ਚਲੀ ਗਈ ਸੀ । ਦੋਨਾਂ ਦੇ ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ । ਖੈਰ ਦੇਰ ਨਾਲ ਹੀ ਸਹੀ ਦੋਨਾਂ ਦੀ ਨਰਾਜ਼ਗੀ ਤਾਂ ਦੂਰ ਹੋਈ ।

jasmine-garry


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network