ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ 'ਦੁਆਬੇ ਵਾਲਾ' ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ

By  Aaseen Khan April 10th 2019 04:03 PM

ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ 'ਦੁਆਬੇ ਵਾਲਾ' ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ : ਗੈਰੀ ਸੰਧੂ ਅਤੇ ਕੌਰ ਬੀ ਨੂੰ ਇਕੱਠੇ ਦੇਖਣ ਲਈ ਦਰਸ਼ਕ ਕਾਫੀ ਉਤਸਾਹਿਤ ਹਨ। ਦੋਨਾਂ ਦਾ ਡਿਊਟ ਗੀਤ 'ਦੋਆਬੇ ਵਾਲਾ' ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਹੈ। ਹੁਣ ਗੈਰੀ ਸੰਧੂ ਵੱਲੋਂ ਇਸ ਗੀਤ ਦੇ ਕੁਝ ਬੋਲ ਵੀ ਸਾਂਝੇ ਕੀਤੇ ਗਏ ਹਨ, ਜੋ ਕਿ ਸੁਣਨ 'ਚ ਤਾਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਗੈਰੀ ਸੰਧੂ ਤੇ ਕੌਰ ਬੀ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ।ਇਸ ਤੋਂ ਇਲਾਵਾ ਗੀਤ ‘ਚ ਫੇਮਸ Dj Goddess ਵੀ ਨਜ਼ਰ ਆਉਣਗੇ।

 

View this post on Instagram

 

A post shared by Garry Sandhu (@officialgarrysandhu) on Apr 9, 2019 at 9:59am PDT

ਦੱਸ ਦਈਏ ਗਾਣੇ ਦੇ ਬੋਲ ਗੈਰੀ ਸੰਧੂ ਦੇ ਹੀ ਹਨ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਇਕਵਿੰਦਰ ਸਿੰਘ ਹੋਰਾਂ ਨੇ। ਉੱਥੇ ਹੀ ਵੀਡੀਓ ਨਾਮਵਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕੌਰ ਬੀ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਨਾਲ ਕਈ ਡਿਊਟ ਗੀਤ ਗਾ ਚੁੱਕੇ ਹੈ ਜਿੰਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ।

ਹੋਰ ਵੇਖੋ : ਯੁਵਰਾਜ ਹੰਸ ਜੇ ਹਨੀਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤ

 

View this post on Instagram

 

#DoabeyWala Coming Soon .. Subscribe Fresh Media Records Umeed a Tuhanu Pasand Aauga ??

A post shared by Garry Sandhu (@officialgarrysandhu) on Apr 7, 2019 at 8:46pm PDT

ਕੌਰ ਬੀ ਦਾ ਗੀਤ ਲਾਈਕ ਯੂ ਵੀ 10 ਅਪ੍ਰੈਲ ਨੂੰ ਸ਼ਾਮੀ 5 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਗੈਰੀ ਸੰਧੂ ਨਾਲ ਉਹਨਾਂ ਦਾ ਇਹ ਗੀਤ ਦੁਆਬੇ ਵਾਲਾ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਇਹ ਗੀਤ ਯੂ ਟਿਊਬ 'ਤੇ ਫਰੈਸ਼ ਮੀਡੀਆ ਰਿਕਾਰਡਜ਼ 'ਤੇ ਰਿਲੀਜ਼ ਹੋਣ ਵਾਲਾ ਹੈ।

Related Post