ਯੁਵਰਾਜ ਹੰਸ ਜੇ ਹਨੀਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤ

Written by  Aaseen Khan   |  April 03rd 2019 06:09 PM  |  Updated: April 03rd 2019 06:21 PM

ਯੁਵਰਾਜ ਹੰਸ ਜੇ ਹਨੀਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤ

ਯੁਵਰਾਜ ਹੰਸ ਜੇ ਹਨੀ ਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤ : ਗਗਨ ਕੋਕਰੀ ਮੋਨਿਕਾ ਗਿੱਲ ਅਤੇ ਯੁਵਰਾਜ ਹੰਸ ਸਟਾਰਰ ਫਿਲਮ 'ਯਾਰਾ ਵੇ' ਜਿਹੜੀ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਪ੍ਰਮੋਸ਼ਨ ਲਈ ਸਟਾਰ ਕਾਸਟ ਸਮੇਤ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਪੂਰਾ ਜ਼ੋਰ ਲਗਾ ਰਹੇ ਹਨ। ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲ ਕਰਦੇ ਹੋਏ ਯਾਰਾ ਵੇ ਦੀ ਟੀਮ ਨਾਲ ਕਈ ਵੱਡੇ ਖੁਲਾਸੇ ਕੀਤੇ ਹਨ ਅਤੇ ਇੱਕ ਦੂਜੇ ਬਾਰੇ ਕਾਫੀ ਮਜ਼ਾਕ ਵੀ ਕੀਤਾ ਹੈ।

 

View this post on Instagram

 

@itsmunishpuri in conversation Yaara Ve starcast @gagankokri @monica_gill1 @yuvrajhansofficial

A post shared by PTC Punjabi (@ptc.network) on

ਫਿਲਮ ਦੇ ਡਾਇਰੈਕਟਰ ਅਤੇ ਲੇਖਕ ਰਾਕੇਸ਼ ਮਹਿਤਾ ਨੂੰ ਜਦੋਂ ਪੁੱਛਿਆ ਗਿਆ ਕਿ ਯੁਵਰਾਜ ਹੰਸ ਪ੍ਰਮੋਸ਼ਨਜ਼ 'ਤੇ ਦਿਖਾਈ ਕਿਉਂ ਨਹੀਂ ਦੇ ਰਹੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਹਨੀ ਮੂਨ ਮਨਾਉਣ ਲਈ ਗਏ ਹੋਏ ਹਨ ਤੇ ਹੁਣ ਜੇ ਗਏ ਨੇ ਤਾਂ ਖੁਸ਼ਖਬਰੀ ਵੀ ਜ਼ਰੂਰ ਲੈ ਕੇ ਆਉਣ। ਯਾਰਾ ਵੇ ਦੀ ਟੀਮ ਨਾਲ ਅਜਿਹੀ ਬਹੁਤ ਸਾਰੀ ਮਸਤੀ ਹੋਰ ਵੀ ਦੇਖਣ ਨੂੰ ਮਿਲਣ ਵਾਲੀ ਹੈ। ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆਂ 'ਚ ਜੋ ਕਿ ਇਸ ਵੀਰਵਾਰ ਰਾਤੀ 9 ਵਜੇ ਦੇਖਣ ਮਿਲਣ ਵਾਲਾ ਹੈ।

ਹੋਰ ਵੇਖੋ : ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ

 

View this post on Instagram

 

Aaj Shaam nu ❤️?❤️ YAARA VE 5th April means 3 days

A post shared by Gagan Kokri (@gagankokri) on

ਗਗਨ ਕੋਕਰੀ ਤੇ ਮੋਨਿਕਾ ਗਿੱਲ ਤੋਂ ਇਲਾਵਾ ਯਾਰਾ ਵੇ ‘ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ। ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ 5 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network