ਗੈਰੀ ਸੰਧੂ ਦੇ ਨਵੇਂ ਗੀਤ ‘ਲਾਈਕ ਯੂ’ ਦਾ ਟੀਜ਼ਰ ਆਇਆ ਸਾਹਮਣੇ, ਗੈਰੀ ਸੰਧੂ ਨਾਲ ਨਜ਼ਰ ਆਉਣਗੇ ਮਨਪ੍ਰੀਤ ਤੂਰ, ਦੇਖੋ ਵੀਡੀਓ

By  Lajwinder kaur August 21st 2019 03:20 PM -- Updated: August 21st 2019 03:27 PM

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਗੈਰੀ ਸੰਧੂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਜੀ ਹਾਂ ਲਾਈਕ ਯੂ (ਤੇਰੇ ਜੇਸੀ) ਗਾਣੇ ਦੇ ਨਾਲ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਇਸ਼ਕੇ ਦੀਆਂ ਤਰਜ਼ਾਂ ਛੇੜਦੇ ਹੋਏ ਨਜ਼ਰ ਆਉਣਗੇ। ਗਾਣੇ ਦਾ ਟੀਜ਼ਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ।

ਹੋਰ ਵੇਖੋ:ਆਰ ਨੇਤ ਆਪਣੇ ਨਵੇਂ ਗੀਤ ‘ਰੈੱਡ ਬੱਤੀਆਂ’ ਨਾਲ ਪਾ ਰਹੇ ਨੇ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਲਾਇਕ ਯੂ ਗਾਣੇ ਨੂੰ ਗੈਰੀ ਸੰਧੂ ਨੇ ਹੀ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗਾਣੇ ‘ਚ ਅਦਾਕਾਰੀ ਵੀ ਖ਼ੁਦ ਗੈਰੀ ਸੰਧੂ ਕਰਨਗੇ ਤੇ ਉਨ੍ਹਾਂ ਦੇ ਨਾਲ ਡਾਂਸ ਦੀਵਾ ਮਨਪ੍ਰੀਤ ਤੂਰ ਨਜ਼ਰ ਆਉਣਗੇ ।

ਇਸ ਗਾਣੇ ਦੇ ਬੋਲ ਤੇ ਕੰਪੋਜ਼ ਗੈਰੀ ਸੰਧੂ ਨੇ ਹੀ ਕੀਤਾ ਹੈ ਤੇ ਮਿਊਜ਼ਿਕ ਰਾਹੁਲ ਸਥੂ ਨੇ ਦਿੱਤਾ ਹੈ। ਇਸ ਗਾਣੇ ‘ਚ ਰੈਪ ਦਾ ਤੜਕਾ LOCO INC ਵੱਲੋਂ ਲਗਾਇਆ ਜਾਵੇਗਾ। ਗਾਣੇ ਦਾ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤੀ ਗਈ ਹੈ। ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਫਰੈਸ਼ ਮੀਡੀਆ ਰਿਕਾਡਸ ਦੇ ਲੇਬਲ ਹੇਠ ਇਸ ਗਾਣੇ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।

 

Related Post