ਗੈਰੀ ਸੰਧੂ ਦੀਆਂ ਮੱਝ ਨਾਲ ਕਲੋਲਾਂ, ਤੁਸੀਂ ਵੀ ਵੀਡੀਓ ਵੇਖ ਹੱਸ-ਹੱਸ ਹੋ ਜਾਓਗੇ ਦੂਹਰੇ

By  Shaminder March 17th 2020 10:30 AM -- Updated: March 17th 2020 10:34 AM

ਗੈਰੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਮੱਝ ਦੀ ਧਾਰ ਕੱਢਦੇ ਹੋਏ ਨਜ਼ਰ ਆ ਰਹੇ ਨੇ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਮੱਝ ਹੈ ਕਿ ਗਾਂ । ਜੀ ਹਾਂ ਗੈਰੀ ਸੰਧੂ ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਵਿਖਾਈ ਦਿੱਤੇ । ਉਹ ਆਪਣੇ ਨਾਲ ਆਏ ਦੋਸਤ ਨੂੰ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਮੱਝ ਹੈ ਕਿ ਗਾਂ ।

ਹੋਰ ਵੇਖੋ:ਗੈਰੀ ਸੰਧੂ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਸਟੇਜ ਤੋਂ ਆਖੀ ਇਹ ਗੱਲ, ਵੀਡੀਓ ਹੋਇਆ ਵਾਇਰਲ

https://www.instagram.com/p/B9zA3W6FyXz/

ਪਰ ਗੈਰੀ ਸੰਧੂ ਨੇ ਪਤਾ ਲਗਾ ਹੀ ਲਿਆ ਕਿ ਇਹ ਗਾਂ ਹੈ ਜਾਂ ਮੱਝ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਾਂ ਹੀ ਹੈ ਪਰ ਕਾਲੇ ਰੰਗ ਦੀ ਹੈ । ਦਰਅਸਲ ਗੈਰੀ ਸੰਧੂ ਨੇ ਜਿਸ ਗਾਂ ਦਾ ਦੁੱਧ ਚੋਣ ਵਾਸਤੇ ਬੈਠੇ ਹਨ ਉਹ ਇੱਕ ਸਟੈਚੂ ਹੈ ਅਤੇ ਗੈਰੀ ਸੰਧੂ ਆਪਣੀ ਆਦਤ ਮੁਤਾਬਕ ਕਲੋਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B9B0k66g_eg/

ਗੈਰੀ ਸੰਧੂ ਇਸ ਤਰ੍ਹਾਂ ਦੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਗੈਰੀ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਹੁਣ ਉਹ ਇੱਕ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

Related Post