ਗੈਰੀ ਸੰਧੂ ਹਨ ਇੱਕ ਬੇਟੇ ਦੇ ਪਿਤਾ, ਗਾਇਕ ਨੇ ਆਪਣੇ ਬੇਟੇ ਦਾ ਪਹਿਲੀ ਵਾਰ ਵੀਡੀਓ ਕੀਤਾ ਸਾਂਝਾ, ਪੰਜਾਬੀ ਸਿਤਾਰੇ ਦੇ ਰਹੇ ਵਧਾਈ

By  Shaminder March 9th 2022 01:04 PM -- Updated: March 9th 2022 01:05 PM

ਗੈਰੀ ਸੰਧੂ (Garry Sandhu)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਬੱਚਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਇਹ ਮੇਰਾ ਮੁੰਡਾ (Son) …ਹਾਂਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ’। ਇਸ ਵੀਡੀਓ ਨੂੰ ਜਿਉਂ ਹੀ ਗੈਰੀ ਸੰਧੂ ਨੇ ਸ਼ੇਅਰ ਕੀਤਾ ਤਾਂ ਪੰਜਾਬੀ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ । ਗਿੱਪੀ ਗਰੇਵਾਲ ਨੇ ਵੀ ਕਮੈਂਟ ਕੀਤਾ ਸੋ ਕਿਊਟ, ਸਰਤਾਜ ਵਿਰਕ ਨੇ ਵੀ ਲਿਖਿਆ ਅਵਤਾਰ ਸਿੰਘ ਸੰਧੂ, ਜੱਸੀ ਗਿੱਲ ਨੇ ਵੀ ਦਿਲ ਵਾਲੇ ਇਮੋਜੀ ਪੋਸਟ ਕੀਤੇ ਨੇ ।

Image Source: Instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸ਼ੈਰੀ ਮਾਨ ਨੇ ਵੀ ਦਿਲ ਵਾਲੇ ਇਮੋਜੀ ਪੋਸਟ ਕੀਤੇ ਹਨ । ਦੱਸ ਦਈਏ ਕਿ ਬੀਤੇ ਦਿਨ ਗੈਰੀ ਸੰਧੂ ਅਤੇ ਸ਼ੈਰੀ ਮਾਨ ਵਿਚਾਲੇ ਵਿਵਾਦ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਸ਼ੈਰੀ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਤੰਜ਼ ਕੱਸਿਆ ਸੀ ।ਜਿਸ ਤੋਂ ਬਾਅਦ ਗੈਰੀ ਨੇ ਨਾਂ ਸਿਰਫ ਸ਼ੈਰੀ ਨੂੰ ਗੇ ਦੱਸਿਆ ਸੀ ਅਤੇ ਆਪਣੇ ਬੇਟੇ ਦਾ ਵੀਡੀਓ ਵੀ ਸਾਂਝਾ ਕੀਤਾ ਸੀ ।

Garry sandhu

ਦੱਸ ਦਈਏ ਕਿ ਗੈਰੀ ਸੰਧੂ ਜੈਸਮੀਨ ਦੇ ਵਧੀਆ ਦੋਸਤ ਸਨ ਅਤੇ ਦੋਵਾਂ ਦੇ ਦਰਮਿਆਨ ਬਹੁਤ ਵਧੀਆ ਬਾਂਡਿੰਗ ਸੀ । ਪਰ ਕਿਸੇ ਕਾਰਨ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ।ਹੁਣ ਇਸੇ ਮੁੱਦੇ ਨੂੰ ਲੈ ਕੇ ਸ਼ੈਰੀ ਮਾਨ ਨੇ ਗੈਰੀ ਸੰਧੂ ‘ਤੇ ਤੰਜ਼ ਕੱਸਿਆ ਸੀ ।ਗੈਰੀ ਸੰਧੂ ਪੰਜਾਬੀ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਸ਼ੈਰੀ ਮਾਨ ਵੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

 

View this post on Instagram

 

A post shared by Garry Sandhu (@officialgarrysandhu)

Related Post