ਇਸ ਮੁਟਿਆਰ ਦੇ ਫਿਤੂਰ ‘ਚ ਗੁੰਮ ਹੋਏ ਗਾਇਕ ਗੈਰੀ ਸੰਧੂ, ਦੇਖੋ ਇਹ ਵੀਡੀਓ

By  Lajwinder kaur December 9th 2021 05:11 PM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੈਰੀ ਸੰਧੂ (Garry Sandhu) ਆਪਣੀ ਨਵੀਂ ਮਿਊਜ਼ਿਕ ਐਲਬਮ ਅੱਧੀ ਟੇਪ (Adhi Tape) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇਸ ਐਲਬਮ ਦੇ ਛੇ ਗੀਤਾਂ ਦਾ ਆਡੀਓ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਇੱਕ-ਇੱਕ ਕਰਕੇ ਗੀਤਾਂ ਦੇ ਵੀਡੀਓ ਵੀ ਰਿਲੀਜ਼ ਕੀਤੇ ਜਾ ਰਹੇ ਨੇ। ਜੀ ਹਾਂ ਫੀਲਿੰਗ ਗੀਤ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਐਲਬਮ ਦਾ ਦੂਜੇ ਗੀਤ ਫਿਤੂਰ Fitoor ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

inside image of garry sandhu

ਹੋਰ ਪੜ੍ਹੋ: ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

ਜੀ ਹਾਂ ਗੈਰੀ ਸੰਧੂ ਦਾ ਨਵਾਂ ਗੀਤ ਫਿਤੂਰ ਰਿਲੀਜ਼ ਹੋ ਗਿਆ। ਇਸ ਗੀਤ ਦੇ ਬੋਲ ਵੀ ਗੈਰੀ ਸੰਧੂ ਦੀ ਹੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Josh Sidhu ਨੇ ਦਿੱਤਾ ਹੈ। Tdot Films ਵੱਲੋਂ ਇਸ ਗੀਤ ਦਾ ਖ਼ੂਬਸੂਰਤ ਵੀਡੀਓ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ: ਸਪਨਾ ਚੌਧਰੀ ਨੇ ਆਪਣੀ ਨਵੀਂ ਤਸਵੀਰਾਂ ਦੇ ਨਾਲ ਮਚਾਈ ਤਬਾਹੀ, ਦੇਸੀ ਰਾਣੀ ਨੇ ਆਪਣੀ ਹੌਟ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

inside image of fitoor song model

ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਜਿਸ 'ਚ ਉਹ ਆਪਣੀ ਮਹਿਬੂਬਾ ਦੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਯਾਰ ਦੇ ਪਿਆਰ ਦਾ ਫਿਤੂਰ ਹੋ ਗਿਆ ਹੈ। ਇਹ ਰੋਮਾਂਟਿਕ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ। ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕ ਹੋਣ ਦੇ ਨਾਲ ਉਹ ਵਧੀਆ ਗੀਤਕਾਰ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਨੇ। ਉਹ ਇਸ ਸਾਲ ਮੁੜ ਤੋਂ ਰਿਲੀਜ਼ ਹੋਈ ਚੱਲ ਮੇਰਾ ਪੁੱਤ 2 ‘ਚ ਨਜ਼ਰ ਆਏ ਸੀ।

Latest Video Song 2021:-

Related Post