ਗੈਰੀ ਸੰਧੂ ਨੂੰ  ਸਤਾ ਰਹੀ ਵਿਆਹ ਦੀ ਚਿੰਤਾ,ਵੀਡੀਓ 'ਚ ਬਿਆਨ ਕਰ ਰਹੇ ਦਿਲ ਦਾ ਦਰਦ

By  Shaminder June 14th 2019 04:00 PM

ਗੈਰੀ ਸੰਧੂ ਨੂੰ ਅਜੇ ਤੱਕ ਵਿਆਹ ਨਾਂ ਹੋਣ ਦਾ ਬੜਾ ਅਫਸੋਸ ਹੈ । ਗੈਰੀ ਸੰਧੂ ਦੇ ਦਿਲ ਦਾ ਦਰਦ ਇੱਕ ਸ਼ੋਅ ਦੌਰਾਨ ਸਾਹਮਣੇ ਆਇਆ ਹੈ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਕਹਿ ਰਹੇ ਨੇ ਕਿ "ਹੁਣ ਉਮਰ ਕਾਫੀ ਹੋ ਗਈ ਹੈ ਅਤੇ ਹੁਣ ਨੂੰ ਮੇਰਾ ਜੇ ਵਿਆਹ ਹੋਇਆ ਹੁੰਦਾ ਤਾਂ ਮੇਰੇ ਦੋ ਤਿੰਨ ਨਿਆਂਣੇ ਹੋਏ ਹੋਣੇ ਸਨ ਤੁਹਾਡੇ ਵਰਗੇ ।ਪਰ ਮੇਰੇ ਗਾਣੇ ਹੀ ਲੇਟ ਸ਼ੁਰੂ ਹੋਏ ।

ਹੋਰ ਵੇਖੋ :ਗਾਇਕ ਗੈਰੀ ਸੰਧੂ ਦੀ ਇਸ ਵੀਡਿਓ ਨੂੰ ਦੇਖਕੇ ਤੁਸੀਂ ਵੀ ਕਹੋਗੇ ਕਮਾਲ ਹੈ !

https://www.instagram.com/p/Byrp7tOHnB5/

ਪਰ ਹੁਣ ਬੱਚੇ ਪਤਾ ਨਹੀਂ ਹੋਣਗੇ ਕਿ ਨਹੀਂ ਇਸ ਵੀਡੀਓ 'ਚ ਉਹ ਕਹਿ ਰਹੇ ਨੇ ਕਿ "ਹੁਣ ਉਮਰ ਕਾਫੀ ਹੋ ਗਈ ਹੈ ਅਤੇ ਹੁਣ ਨੂੰ ਮੇਰਾ ਜੇ ਵਿਆਹ ਹੋਇਆ ਹੁੰਦਾ ਤਾਂ ਮੇਰੇ ਦੋ ਤਿੰਨ ਨਿਆਂਣੇ ਹੋਏ ਹੋਣੇ ਸਨ ਤੁਹਾਡੇ ਵਰਗੇ ।

https://www.instagram.com/p/ByeiiJGAWsE/

ਪਰ ਮੇਰੇ ਗਾਣੇ ਹੀ ਲੇਟ ਸ਼ੁਰੂ ਹੋਏ ।ਪਰ ਹੁਣ ਬੱਚੇ ਪਤਾ ਨਹੀਂ ਹੋਣਗੇ ਕਿ ਨਹੀਂ ਪਰ ਜੇ ਨਾਂ ਹੋਏ ਤਾਂ ਮੈਂ ਅਡੋਪਟ ਕਰ ਲੈਣੇ ਹਨ" । ਗੈਰੀ ਸੰਧੂ ਦਾ ਇਹ ਵੀਡੀਓ ਸ਼ੋਅ ਦੀ ਪਰਫਾਰਮੈਂਸ ਦੇ ਦੌਰਾਨ ਦਾ ਹੈ । ਜਿਸ 'ਚ ਉਹ ਕਿਸੇ ਸਰੋਤੇ ਨਾਲ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/ByU0uFDgkTn/

ਇਸ ਦੇ ਨਾਲ ਹੀ ਗੈਰੀ ਸੰਧੂ ਨੇ ਕਿਹਾ ਕਿ "ਉਨ੍ਹਾਂ ਨੂੰ ਫਿੱਟ ਰਹਿਣ ਵਾਲੇ ਲੋਕ ਜ਼ਿਆਦਾ ਪਸੰਦ ਹਨ ,ਜਿਹੜੇ ਥੋੜੇ ਢਿੱਡਲ ਹੋ ਜਾਂਦੇ ਨੇ ਉਹ ਸੁਸਤ ਹੋ ਜਾਂਦੇ ਹਨ ।ਗੈਰੀ ਸੰਧੂ ਅਜਿਹੇ ਗਾਇਕ ਨੇ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਨੇਕ ਦਿਲੀ ਅਤੇ ਬੇਬਾਕ ਸੁਭਾਅ ਦਾ ਹਰ ਕੋਈ ਕਾਇਲ ਹੈ ।

 

Related Post