ਐਕਟਰ ਗੈਵੀ ਚਾਹਲ ਆਪਣੀ ਸਿਹਤ ਨੂੰ ਲੈ ਕੇ ਚਿੰਤਤ, ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੀ ਗੱਲ ਆਖੀ

By  Lajwinder kaur August 25th 2020 10:04 AM

ਪਾਲੀਵੁੱਡ ਤੇ ਬਾਲੀਵੁੱਡ ਐਕਟਰ ਗੈਵੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਪਰ ਕਈ ਦਿਨਾਂ ਤੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ । ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਸਿਹਤ ਨੂੰ ਲੈ ਕੇ ਇੱਕ ਪੋਸਟ ਪਾਈ ਹੈ ।

 ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਫੋਟੋ ‘ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੀ ਇੱਕ ਅੱਖ ਉੱਤੇ ਪੱਟੀ ਬੰਨੀ ਹੋਈ ਹੈ । ਗੈਵੀ ਨੇ ਕੈਪਸ਼ਨ ‘ਚ ਲਿਖਿਆ ਹੈ- ਕਿ ਉਨ੍ਹਾਂ ਦੀ ਅੱਖ ਦੀ ਸਰਜਰੀ ਹੋਈ ਹੈ । ਇਹ ਸਰਜਰੀ ਸਫਲਤਾਪੂਰਵਕ ਰਹੀ ਹੈ ਤੇ ਹੁਣ ਰਿਕਵਰੀ ਚੱਲ ਰਹੀ ਹੈ । ਉਨ੍ਹਾਂ ਨੇ ਫੈਨਜ਼ ਨੂੰ ਕਿਹਾ ਕਿ ਉਹ ਦੀ ਸਿਹਤ ਲਈ ਦੁਆਵਾਂ ਕਰਨ, ਸਭ ਜਲਦੀ ਠੀਕ ਹੋ ਜਾਵੇ । ਫੈਨਜ਼ ਵੀ ਕਮੈਂਟਸ ‘ਚ ਗੈਵੀ ਨੂੰ ਜਲਦੀ ਠੀਕ ਹੋਣ ਲਈ ਗੱਲ ਕਰ ਰਹੇ ਨੇ ।

ਪਟਿਆਲਾ ਸ਼ਹਿਰ ਦੇ ਜੰਮਪਲ ਗੈਵੀ ਚਾਹਲ ਲੰਬੇ ਅਰਸੇ ਤੋਂ ਮਾਇਆ ਨਗਰੀ ਮੁੰਬਈ ਵਿਖੇ ਫ਼ਿਲਮੀ ਦੁਨੀਆ 'ਚ ਸਰਗਰਮੀ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਕਈ ਪੰਜਾਬੀ ਗੀਤਾਂ ‘ਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ ।

Related Post