‘ਗਾਵਹੁ ਸਚੀ ਬਾਣੀ’ ਭਾਗ-3 ‘ਚ ਭਾਈ ਪਰਦੀਪ ਸਿੰਘ ਨੇ ਹਾਸਿਲ ਕੀਤਾ ਪਹਿਲਾ ਸਥਾਨ

By  Lajwinder kaur November 17th 2019 11:06 AM -- Updated: November 18th 2019 05:05 PM

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਲੱਖਣ ਉਪਰਾਲਾ ਕੀਤਾ ਗਿਆ। ਜਿਸ ‘ਚ ਉਨ੍ਹਾਂ ਗੁਰੂ ਸਿੱਖ ਬੱਚੇ ਬੱਚਿਆਂ ਲਈ ਖਾਸ ਮੌਕਾ ਸੀ ਜੋ ਕਿ ਗੁਰਬਾਣੀ ਅਤੇ ਸ਼ਬਦ ਕੀਰਤਨ ‘ਚ ਰੁਚੀ ਰੱਖਦੇ ਨੇ। ਉਨ੍ਹਾਂ ਬੱਚਿਆਂ ਲਈ ਸ਼ਬਦ ਗਾਇਨ ‘ਗਾਵਹੁ ਸਚੀ ਬਾਣੀ’ ਭਾਗ -3 ਦਾ ਪ੍ਰਬੰਧ ਕੀਤਾ ਗਿਆ ਸੀ।

ਹਜ਼ਾਰਾਂ ਦੀ ਗਿਣਤੀ ਵਿੱਚ ਸਾਬਤ ਸੂਰਤ ਤੇ ਸੁਰੀਲੇ ਬੱਚਿਆਂ ਨੇ ਇਸ ‘ਚ ਭਾਗ ਲਿਆ ਸੀ। ਇਸ ਮੰਚ ‘ਤੇ ਸੁਰ ਤਾਲ ਅਤੇ ਰਾਗ ਦੀ ਪਰਖ ਕੀਤੀ ਗਈ ਸੀ। ਜਿਸ ਦੌਰਾਨ ਗੁਰਬਾਣੀ ਦੇ ਰੁਹਾਨੀ ਮੁਕਾਬਲੇ ਵਿਚੋਂ ਕਈ ਪ੍ਰਤੀਭਾਗੀ ਅੱਗੇ ਵੱਧੇ ਤੇ ਕਈਆਂ ਦੀ ਘਰ ਵਾਪਿਸੀ ਹੋਈ।  ਇਹ ਸੱਤ ਪ੍ਰਤੀਭਾਗੀ ਅਖੀਰਲੇ ਪੜਾਅ ਤੱਕ ਪਹੁੰਚੇ ਸਨ।

ਭਾਈ ਪਰਦੀਪ ਸਿੰਘ

ਭਾਈ ਇਕਬਾਲ ਸਿੰਘ

ਬੀਬੀ ਪ੍ਰਭਜੋਤ ਕੌਰ

ਭਾਈ ਭਗਤ ਸਿੰਘ

ਬੀਬੀ ਹਰਕਵੰਲ ਕੌਰ

ਬੀਬੀ ਰਮਨੀਤ ਕੌਰ

ਭਾਈ ਪ੍ਰਭਵੀਰ ਸਿੰਘ

ਸਾਰੀ ਮੁਸ਼ਕਿਲਾਂ ਨੂੰ ਪਾਰ ਕਰਕੇ ‘ਗਾਵਹੁ ਸਚੀ ਬਾਣੀ’-ਭਾਗ 3 ਵਿੱਚ ਭਾਈ ਪਰਦੀਪ ਸਿੰਘ ਨੇ ਹਾਸਿਲ ਕੀਤਾ ਪਹਿਲਾ ਸਥਾਨ, ਭਾਈ ਇਕਬਾਲ ਸਿੰਘ ਨੇ ਦੂਜਾ ਸਥਾਨ ਅਤੇ ਬੀਬੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਸਥਾਨ

ਨਾਮ

 

ਇਨਾਮ

 

1st

ਭਾਈ ਪਰਦੀਪ ਸਿੰਘ

5 ਲੱਖ

2nd

ਭਾਈ ਇਕਬਾਲ ਸਿੰਘ

3 ਲੱਖ

3rd

ਬੀਬੀ ਪ੍ਰਭਜੋਤ ਕੌਰ

1 ਲੱਖ

 

 

 

Related Post