ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਟੌਬ ਆਫ਼ ਸੈਂਡ' ਨੇ ਜਿੱਤਿਆ ਸਾਲ 2022 ਦਾ ਅੰਤਰਰਾਸ਼ਟਰੀ ਬੁਕਰ ਪੁਰਸਕਾਰ

By  Pushp Raj May 27th 2022 12:02 PM

Booker Prize 2022: ਭਾਰਤੀ ਸਾਹਿਤ ਨੇ ਇੱਕ ਵਾਰ ਫਿਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਭਾਰਤੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਨਾਮ 'ਤੇ ਦੇਸ਼ ਨੇ ਇੱਕ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਦਰਅਸਲ ਗੀਤਾਂਜਲੀ ਸ਼੍ਰੀ ਅਤੇ ਅਮਰੀਕੀ ਅਨੁਵਾਦਕ ਡੇਜ਼ੀ ਰੌਕਵੇਲ ਨੂੰ ਨਾਵਲ 'ਟੌਬ ਆਫ਼ ਸੈਂਡ' ਲਈ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਮਿਲਿਆ ਹੈ।

image From google

ਇਸ ਨਾਵਲ ਨੂੰ ਮੂਲ ਰੂਪ ਹਿੰਦੀ ਵਿੱਚ ਲਿਖਿਆ ਗਿਆ ਹੈ। ਹਿੰਦੀ ਭਾਸ਼ਾ ਵਿੱਚ ਲਿਖੀ ਗਈ ਇਹ ਪਹਿਲੀ ਕਿਤਾਬ ਹੈ ਜੋ ਇਹ ਸਨਮਾਨਿਤ ਪੁਰਸਕਾਰ ਜਿੱਤਣ ਵਿੱਚ ਸਫਲ ਰਹੀ ਹੈ। ਇਹ ਪੁਰਸਕਾਰ ਜਿੱਤਣ ਤੋਂ ਬਾਅਦ ਗੀਤਾਂਜਲੀ ਸ਼੍ਰੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਇਹ ਪੁਰਸਕਾਰ ਮਿਲੇਗਾ। ਇਸ ਜਿੱਤ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਡੇਜ਼ੀ ਰੌਕਵੈਲ ਵੱਲੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੇ ਗਏ, ਇਸ ਨਾਵਲ ਦੀ ਮੁੱਖ ਪਾਤਰ ਇੱਕ 80 ਸਾਲਾ ਔਰਤ ਹੈ। ਦੋਹਾਂ ਨੂੰ ਪੁਰਸਕਾਰ ਲਈ 50,000 ਪੌਂਡ ($63,000) ਦੀ ਰਕਮ ਦਿੱਤੀ ਗਈ ਹੈ, ਜੋ ਦੋਵਾਂ ਵਿਚਕਾਰ ਬਰਾਬਰ ਵੰਡੀ ਜਾਵੇਗੀ। ਗੀਤਾਂਜਲੀ ਨਵੀਂ ਦਿੱਲੀ ਵਿੱਚ ਰਹਿੰਦੀ ਹੈ, ਜਦੋਂਕਿ ਰਾਕਵੈਲ ਵਰਮੌਂਟ ਵਿੱਚ ਰਹਿੰਦੀ ਹੈ।

image From google

ਇਸ ਨਾਵਲ ਦੇ ਨਾਲ-ਨਾਲ ਦੁਨੀਆ ਭਰ ਦੀਆਂ ਹੋਰਨਾਂ 13 ਕਿਤਾਬਾਂ ਇਸ ਪੁਰਸਕਾਰ ਦੀ ਦੌੜ ਵਿੱਚ ਸਨ। ਅਨੁਵਾਦਕ ਫਰੈਂਕ ਵਿਨ, ਜਿਸ ਨੇ ਜੱਜਾਂ ਦੇ ਪੈਨਲ ਦੀ ਪ੍ਰਧਾਨਗੀ ਕੀਤੀ, ਉਨ੍ਹਾਂ ਨੇ ਕਿਹਾ ਕਿ ਜੱਜਾਂ ਨੇ ਬਹੁਤ ਭਾਵੁਕ ਬਹਿਸ ਤੋਂ ਬਾਅਦ ਬਹੁਮਤ ਵੋਟ ਨਾਲ 'ਟੌਬ ਆਫ਼ ਸੈਂਡ' ਦੇ ਸਿਰਲੇਖ ਲਈ ਵੋਟ ਦਿੱਤੀ ਗਈ।

image From google

ਹੋਰ ਪੜ੍ਹੋ: ਬਾਕਸ ਆਫਿਸ 'ਤੇ ਬੂਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫਿਲਮ ਧਾਕੜ, ਨਹੀਂ ਮਿਲ ਰਹੇ OTT ਖਰੀਦਦਾਰ

ਫਰੈਂਕ ਵਿਨ ਨੇ ਕਿਹਾ ਕਿ, ਇਹ ਭਾਰਤ ਅਤੇ ਵੰਡ ਦੀ ਕਹਾਣੀ ਨੂੰ ਦਰਸਾਉਂਣ ਵਾਲਾ ਨਾਵਲ ਹੈ, ਇਸ 'ਚ ਕਈ ਤਰ੍ਹਾਂ ਦੇ ਮਨਮੋਹਕ, ਤਰਸ ਭਰਿਆ ਜਵਾਨ ਉਮਰ, ਔਰਤ-ਮਰਦ, ਪਰਿਵਾਰ ਅਤੇ ਰਾਸ਼ਟਰ ਕਈ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਵਿਨ ਨੇ ਕਿਹਾ ਕਿ, ਦੁਖਦਾਈ ਘਟਨਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ, ਇਹ ਇੱਕ ਅਸਧਾਰਨ ਤੌਰ 'ਤੇ ਅਵਿਸ਼ਵਾਸ਼ਯੋਗ ਕਿਤਾਬ ਹੈ।

Related Post