ਪਿਆਰ ਦੀਆਂ ਡੂੰਘਾਈਆਂ ਨੂੰ ਬਿਆਨ ਕਰਦਾ ਹੈ ਗੀਤ 'ਗੁਲਾਮੀ ',ਵੇਖੋ ਵੀਡਿਓ 

By  Shaminder November 12th 2018 08:29 AM

ਪਿਆਰ ਇੱਕ ਅਜਿਹਾ ਅਹਿਸਾਸ ਹੁੰਦਾ ਹੈ ਜੋ ਕਦੇ ਵੀ ਸ਼ਰਤਾਂ ਲਾ ਕੇ ਨਹੀਂ ਹੁੰਦਾ ਅਤੇ ਨਾਂ ਹੀ ਕਿਸੇ ਨਾਲ ਕੀਤਾ ਜਾਂਦਾ ਹੈ । ਇਹ ਤਾਂ ਖੁਦ –ਬ-ਖੁਦ ਹੋ ਜਾਂਦਾ ਹੈ । ਪਿਆਰ 'ਚ ਗ੍ਰਿਫਤਾਰ ਇਨਸਾਨ ਆਪਣਾ ਪਿਆਰ ਪਾਉਣ ਲਈ ਕਿਸੇ ਵੀ ਹੱਦ ਤੱਕ ਗੁਜ਼ਰਨ ਲਈ ਤਿਆਰ ਰਹਿੰਦਾ ਹੈ । ਇਸ ਲਈ ਉਹ ਆਪਣੇ ਮਹਿਬੂਬ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ ।

ਹੋਰ ਵੇਖੋ : ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ

https://www.youtube.com/watch?v=cIrpJhg7qYY&feature=youtu.be

ਪਰ ਜਦੋਂ ਮਹਿਬੂਬ ਹਰ ਗੱਲ 'ਤੇ ਸ਼ਰਤਾਂ 'ਤੇ ਪਿਆਰ ਕਰਨ ਲੱਗ ਪਵੇ ਤਾਂ ਪਿਆਰ ਦੇ ਇਸ ਰਿਸ਼ਤੇ 'ਚ ਫਿੱਕ ਪੈਂਦਿਆਂ ਵੀ ਦੇਰ ਨਹੀਂ ਲੱਗਦੀ । ਜਦੋਂ ਮਹਿਬੂਬ ਦੂਰ ਹੋ ਜਾਂਦਾ ਹੈ ਤਾਂ ਪਿਆਰ ਦੀ ਕਦਰ ਫਿਰ ਪੈਂਦੀ ਹੈ । ਪਰ ਜਦੋਂ ਤੱਕ ਸੱਚੇ ਪਿਆਰ ਦਾ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਫਿਰ ਪਛਤਾਵੇ ਤੋਂ ਸਿਵਾਏ ਇਨਸਾਨ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ।

ਹੋਰ ਵੇਖੋ :ਬਿਨੂੰ ਢਿੱਲੋਂ ਦੀ ਹੀਰੋਇਨ ਕਵਿਤਾ ਕੋਸ਼ਿਕ ਦੀਆਂ ਬੋਲਡ ਤਸਵੀਰਾਂ ਵਾਇਰਲ ਦੇਖੋ ਤਸਵੀਰਾਂ

 ghulami new song
ghulami new song

ਅਜਿਹਾ ਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਰਣਜੀਤ ਰਾਣਾ ਨੇ ਆਪਣੇ ਨਵੇਂ ਗੀਤ ਗੁਲਾਮੀ 'ਚ । ਇਸ ਗੀਤ ਦੇ ਬੋਲ ਸਾਬੀ ਈਆਸਪੁਰੀ ਨੇ ਲਿਖੇ ਨੇ । ਜਦਕਿ ਫੀਚਰਿੰਗ 'ਚ ਵਿੱਕੀ ਅਤੇ ਈਸ਼ਾ ਅਰੋੜਾ ਨਜ਼ਰ ਆ ਰਹੇ ਨੇ ।ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ । ਜੋ ਕਿ ਦਿਲ ਨੂੰ ਛੂਹ ਲੈਣ ਦਾ ਅਹਿਸਾਸ ਕਰਵਾਉਂਦਾ ਹੈ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੱਸੀ ਬ੍ਰਦਰਸ ਨੇ ਅਤੇ ਡਾਇਰੈਕਸ਼ਨ ਦਿੱਤੀ ਸੋਨੂੰ ਲਾਲਕਾ ਅਤੇ ਯਸ਼ ਸ਼ਰਮਾ ਨੇ ।

 ghulami new song
ghulami new song

 

 

 

Related Post