ਇਸ ਤਸਵੀਰ 'ਚ ਛਿਪਿਆ ਹੈ ਪ੍ਰਸਿੱਧ ਗਾਇਕ ਅਤੇ ਅਦਾਕਾਰ,ਕੀ ਤੁਸੀਂ ਪਛਾਣਦੇ ਹੋ ਕੌਣ ਹਨ ਇਹ !

By  Shaminder April 29th 2019 10:59 AM

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਗਿੱਪੀ ਗਰੇਵਾਲ ਆਪਣੇ ਕੁਝ ਦੋਸਤਾਂ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ  ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਲੱਭੋ ਮੈਨੂੰ" ।ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਹੁਣ ਫ਼ਿਲਮਾਂ 'ਚ ਸਲਿੱਮ ਟਰਿੰਮ ਵਿਖਾਈ ਦੇਣ ਵਾਲੇ ਗਿੱਪੀ ਗਰੇਵਾਲ ਕਾਫੀ ਹੈਲਦੀ ਦਿੱਸ ਰਹੇ ਨੇ ।

ਹੋਰ ਵੇਖੋ :ਸ਼ੂਟਿੰਗ ਦੌਰਾਨ ਬੋਤੇ ਤੋਂ ਡਿੱਗੀ ਸਰਗੁਣ ਮਹਿਤਾ, ਗਿੱਪੀ ਗਰੇਵਾਲ ਨੇ ਕੀਤਾ ਖ਼ੁਲਾਸਾ, ਦੇਖੋ ਵੀਡੀਓ

https://www.instagram.com/p/Bwy9789AJ4o/

ਗਿੱਪੀ ਗਰੇਵਾਲ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ,ਉੱਥੇ ਹੀ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਨੇ ।

ਹਾਲ ਹੀ 'ਚ ਉਨ੍ਹਾਂ ਦੀ ਮੰਜੇ ਬਿਸਤਰੇ-2 ਆਈ ਸੀ।ਜਦਕਿ ਹੁਣ ਉਨ੍ਹਾਂ ਦੀ ਇੱਕ ਹੋਰ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ ਆ ਰਹੀ ਹੈ । ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਨੇ ।

Related Post