Health Tips:ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਅਦਰਕ, ਜਾਣੋ ਅਦਰਕ ਵਾਲੀ ਚਾਹ ਪੀਣ ਦੇ ਫਾਇਦੇ

By  Pushp Raj September 27th 2022 06:48 PM -- Updated: September 27th 2022 06:49 PM

Benefits of Ginger tea : ਅਦਰਕ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। ਅਦਰਕ ਦਾ ਇਸਤੇਮਾਲ ਅਕਸਰ ਖਾਣੇ ਵਿੱਚ ਕੀਤਾ ਜਾਂਦਾ ਹੈ। ਅਦਰਕ ਨੂੰ ਆਯੁਰਵੈਦ ਵਿੱਚ ਅਦਰਕ ਦਾ ਇਸਤੇਮਾਲ ਦਵਾਈ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਅਦਰਕ ਵਾਲੀ ਚਾਹ ਪੀਣ ਤੇ ਅਦਰਕ ਦਾ ਸੇਵਨ ਕਰਨ ਦੇ ਫਾਇਦੇ।

Image From Google

ਅਦਰਕ ‘ਚ ਕੁਦਰਤੀ ਤੌਰ 'ਤੇ ਐਂਟੀ- ਇੰਫਲਾਮੇਂਟਰੀ, ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਅਦਰਕ ‘ਚ ਵਿਟਾਮਿਨ ਈ, ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਆਪਣੇ ਚਿਕਿਤਸ ਗੁਣਾਂ ਦੇ ਕਾਰਨ ਅਦਰਕ ਸਰੀਰ ਵਿੱਚ ਇੰਮਊਨਿਟੀ ਸਿਸਟਮ ਨੂੰ ਵੀ ਵਧਾਉਂਦੀ ਹੈ।

ਅਦਰਕ ਵਾਲੀ ਚਾਹ ਸਰਦੀ ਅਤੇ ਜੁਕਾਮ ‘ਚ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦੇ ਐਂਟੀਬੈਕਟੀਰੀਅਲ ਗੁਣ ਜ਼ੁਕਾਮ ਅਤੇ ਸਰਦੀ ਦੂਰ ਕਰਨ ਵਿੱਚ ਮਦਦਗਾਰ ਹੁੰਦੇ ਹਨ।

Image From Google

ਅਦਰਕ ਵਾਲੀ ਚਾਹ ਪੀਣ ਨਾਲ ਪੇਟ ਵਿੱਚ ਗੈਸ ਤੇ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਅਦਰਕ ਵਾਲੀ ਚਾਹ ਪੀਓ ।

ਖਾਂਸੀ ਹੋਵੇ ਤਾਂ ਇੱਕ ਚਮਚ ਸ਼ਹਿਦ ‘ਚ ਥੋੜਾ ਜਿਹਾ ਅਦਰਕ ਦਾ ਰਸ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾ ਲੈ ਲਓ । ਇਸ ਦੇ ਨਾਲ ਖਾਂਸੀ ਤੋਂ ਰਾਹਤ ਮਿਲੇਗੀ ।

Image From Google

Image From Google

Image From Google

ਹੋਰ ਪੜ੍ਹੋ: Navratri 2022: ਨਰਾਤਿਆਂ ਦੇ ਵਰਤ 'ਚ ਆਪਣੇ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਰਹੋਗੇ ਸਿਹਤਮੰਦ

ਇੱਕ ਚਮਚ ਅਦਰਕ ਦਾ ਰਸ ਇੱਕ ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਪੀਣ ਦੇ ਨਾਲ ਮੋਟਾਪੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਅਦਰਕ ‘ਚ ਕੈਰਟੀਸੌਲ ਹੋਣ ਦੇ ਕਾਰਨ ਇਹ ਪੇਟ ‘ਤੇ ਜੰਮੀ ਚਰਬੀ ਨੂੰ ਵੀ ਘੱਟ ਕਰਦਾ ਹੈ ।

Related Post