Advertisment

Navratri 2022: ਨਰਾਤਿਆਂ ਦੇ ਵਰਤ 'ਚ ਆਪਣੇ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਰਹੋਗੇ ਸਿਹਤਮੰਦ

author-image
By Pushp Raj
New Update
Navratri 2022: ਨਰਾਤਿਆਂ ਦੇ ਵਰਤ 'ਚ ਆਪਣੇ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਰਹੋਗੇ ਸਿਹਤਮੰਦ
Advertisment
Navratri Special Food: ਭਾਰਤ ਵਿੱਚ ਹਰ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਚੋਂ ਇੱਕ ਹਨ ਨਰਾਤੇ। ਅੱਜ ਸ਼ਰਦ ਨਰਾਤੇ ਦਾ ਪਹਿਲਾ ਦਿਨ ਹੈ, ਅਜਿਹੇ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂ ਵਰਤ ਰੱਖਦੇ ਹਨ। ਇਸ ਵਰਤ ਦੇ ਦੌਰਾਨ ਕਈ ਚੀਜ਼ਾਂ ਖਾਣ ਦੀ ਮਨਾਹੀ ਹੁੰਦੀ ਹੈ, ਇਸ ਦੇ ਕਾਰਨ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ। ਅੱਜ ਅਸੀਂ ਆਪਣੇ ਇਸ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਭੋਜਨ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਕੇ ਸਿਹਤਮੰਦ ਰਹਿ ਸਕਦੇ ਹੋ।
Advertisment
publive-image Image From Google ਡ੍ਰਾਈ ਫ੍ਰਰੂਟਸ ਬਦਾਮ, ਅਖਰੋਟ ਨੂੰ ਉੱਚ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਇਹ ਸੁੱਕੇ ਮੇਵੇ ਖਾਓ ਅਤੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰੋ। ਇਸ ਤੋਂ ਇਲਾਵਾ ਤੁਸੀਂ ਕੱਦੂ ਦਾ ਬੀਜ ਅਤੇ ਫਲੈਕਸਸੀਡ ਵੀ ਲੈ ਸਕਦੇ ਹੋ। publive-image Image From Google
Advertisment
ਡੇਅਰੀ ਪ੍ਰੋਡਕਟਸ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਅਰੀ ਪ੍ਰੋਡਕਟਸ ਸਭ ਤੋਂ ਵਧੀਆ ਹਨ। ਤੁਸੀਂ ਵੱਖ-ਵੱਖ ਤਰ੍ਹਾਂ ਦੇ ਪਨੀਰ ਦੇ ਪਕਵਾਨ ਬਣਾ ਸਕਦੇ ਹੋ। 100 ਗ੍ਰਾਮ ਪਨੀਰ 'ਚ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਵਰਤ ਦੇ ਦੌਰਾਨ ਦਹੀਂ, ਲੱਸੀ, ਮੱਖਣ, ਮਿਲਕ ਸ਼ੇਕ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਸਰੀਰ ਦੇ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ- ਨਾਲ ਸਿਹਤਯਾਬ ਰਹਿਣ ਵਿੱਚ ਵੀ ਤੁਹਾਡੀ ਮਦਦ ਕਰਨਗੇ। publive-image Image From Google ਫਲਾਂ ਅਤੇ ਵਰਤ ਵਾਲੇ ਭੋਜਨ ਦਾ ਸੇਵਨ ਵਰਤ ਦੇ ਦੌਰਾਨ ਤੁਸੀਂ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਪਿਆਜ਼ ਤੇ ਲੱਸਣ ਤੋਂ ਬਿਨਾਂ ਵਰਤ ਵਾਲਾ ਆਟਾ ਤੇ ਸਾਬੂਦਾਨੇ ਆਦਿ ਨਾਲ ਬਣੇ ਪਕਵਾਨ ਖਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖੀਰਾ, ਟਮਾਟਰ ਆਦਿ ਦਾ ਵੀ ਸੇਵਨ ਕਰ ਸਕਦੇ ਹੋ।
Advertisment
Drinking-Cold-Water,,,- Image From Google ਹੋਰ ਪੜ੍ਹੋ: Health Tips: ਬਲੈਕ ਟੀ ਪੀਣ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ, ਜਾਣੋ ਇਸ ਦੇ ਫਾਇਦੇ 7 ਤੋਂ 8 ਗਿਲਾਸ ਪਾਣੀ ਜ਼ਰੂਰ ਪੀਓ ਵਰਤ ਦੇ ਦੌਰਾਨ ਖਾਣ-ਪੀਣ ਦੇ ਨਾਲ-ਨਾਲ ਦਿਨ ਭਰ ਵਿੱਚ ਤਕਰੀਬਨ 7 ਤੋਂ 8 ਗਿਲਾਸ ਪਾਣੀ ਜ਼ਰੂਰ ਪੀਓ। ਇਸ ਦੇ ਨਾਲ ਸਰੀਰ ਹਾਈਡ੍ਰੇਟ ਰਹੇਗਾ ਤੇ ਸਰੀਰ ਵਿੱਚ ਚੁਸਤੀ ਬਣੀ ਰਹੇਗੀ। ਇਸ ਨਾਲ ਚੱਕਰ ਆਦਿ ਆਉਣ ਦੀ ਸਮੱਸਿਆ ਨਹੀਂ ਹੁੰਦੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment