ਗਿੱਪੀ ਗਰੇਵਾਲ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਗੀਤ ‘ਵੀ.ਸੀ.ਆਰ’ ਰਿਲੀਜ਼

By  Shaminder October 30th 2021 12:05 PM -- Updated: October 30th 2021 01:05 PM

ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ (GIppy Grewal) ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਨਵਾਂ ਗੀਤ ‘ਵੀਸੀਆਰ’ (VCR) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਫਸਾਨਾ ਖ਼ਾਨ (Afsana Khan)  ਨੇ ਗਾਇਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ । ਇਸ ਗੀਤ ‘ਚ 80-90 ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕਾਂ ‘ਚ ਵੀਸੀਆਰ ‘ਤੇ ਫ਼ਿਲਮਾਂ ਵੇਖਣ ਨੂੰ ਲੈ ਕੇ ਉਤਸ਼ਾਹ ਹੁੰਦਾ ਸੀ ।ਕਿਉਂਕਿ ਉਦੋਂ ਟਾਵੇਂ ਟਾਵੇਂ ਘਰਾਂ ‘ਚ ਹੀ ਟੀਵੀ ਹੁੰਦਾ ਸੀ ਅਤੇ ਲੋਕ ਘਰਾਂ ‘ਚ ਵੀਸੀਆਰ ਕਿਰਾਏ ‘ਤੇ ਲੈ ਆਉਂਦੇ ਸਨ ।

Neeru Bajwa And Gippy Grewal ,, -min image From instagram

ਹੋਰ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰਬੀ ਮਾਨ ਦੇ ਨਾਲ ਲੈ ਕੇ ਆ ਰਿਹਾ ਹੈ ਨਵਾਂ ਗਾਣਾ

ਜਦੋਂ ਇਹ ਮੁਟਿਆਰ ਗੱਭਰੂ ਤੋਂ ਵੀਸੀਆਰ ਦੀ ਮੰਗ ਕਰਦੀ ਹੈ ਤਾਂ ਗੱਭੁਰ ਕਹਿੰਦਾ ਹੈ ਕਿ ਇਸ ਵਾਰ ਕੂਲਰ ਆਏਗਾ ਅਤੇ ਅਗਲੀ ਵਾਰ ਵੀਸੀਆਰ ਦੀ ਵਾਰੀ ਆਏਗੀ ।ਦੱਸ ਦਈਏ ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਦੇ ਗੀਤ ਰਿਲੀਜ਼ ਹੋ ਰਹੇ ਹਨ ।

Gippy Grewal And Neeru Bajwa - Image From Gippy Grewal Song

ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਨੀਰੂ ਬਾਜਵਾ ਵੀ ਵਿਖਾਈ ਦੇਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਹਨੀ ਮੱਟੂ, ਗੁਰਪ੍ਰੀਤ ਘੁੱਗੀ ਸਣੇ ਕਈ ਕਈ ਕਲਾਕਾਰ ਰੌਣਕਾਂ ਲਗਾ ਰਹੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏੇ ਤਾਂ ਇਸ ਤੋਂ ਪਹਿਲਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ ।

Related Post