ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰਬੀ ਮਾਨ ਦੇ ਨਾਲ ਲੈ ਕੇ ਆ ਰਿਹਾ ਹੈ ਨਵਾਂ ਗਾਣਾ

written by Rupinder Kaler | October 30, 2021

ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇਣ ਤੋਂ ਬਾਅਦ ਸਿੱਧੂ ਮੂਸੇਵਾਲਾ (Sidhu Moosewala) ਨਵਾਂ ਗਾਣਾ ਲੈ ਕੇ ਆ ਰਿਹਾ ਹੈ, ਜਿਸ ਦਾ ਐਲਾਨ ਉਸ ਨੇ ਖੁਦ ਕੀਤਾ ਹੈ । ਮੂਸੇਵਾਲਾ ਦਾ ਇਹ ਗਾਣਾ 'ਮੋਹ' (Moh) ਟਾਈਟਲ ਹੇਠ 6 ਨਵੰਬਰ, 2021 ਨੂੰ ਰਿਲੀਜ਼ ਹੋਵੇਗਾ । ਸਿੱਧੂ ਮੂਸੇਵਾਲਾ ਨੇ ਇਸ ਗਾਣੇ ਲਈ ਬਾਰਬੀ ਮਾਨ (Barbie Maan) ਨਾਲ ਸਾਂਝ ਪਾਈ ਹੈ । ਜਦੋਂ ਗੀਤ ਦੇ ਬੋਲ ਰੰਗਰੇਜ਼ ਸਿੱਧੂ ਨੇ ਲਿਖੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਸਿੱਧੂ ਮੂਸੇਵਾਲਾ (Sidhu Moosewala)  ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਬਿਜ਼ੀ ਸੀ । ਜਿਸ ਕਰਕੇ ਉਸ ਨੇ ਕਾਫੀ ਸਮੇਂ ਤੋਂ ਕੋਈ ਗਾਣਾ ਰਿਲੀਜ਼ ਨਹੀਂ ਕੀਤਾ । ਮੂਸਟੇਪ ਤੋਂ ਬਾਅਦ ਹੁਣ ਤੱਕ ਉਸ ਵੱਲੋਂ ਰਿਲੀਜ਼ ਕੀਤੇ ਗਏ ਸਾਰੇ ਗੀਤ ਉਸ ਦੀਆਂ ਫ਼ਿਲਮਾਂ ਦਾ ਹਿੱਸਾ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਫ਼ਿਲਮ ‘ਤੜਪ’ ਦੇ ਟ੍ਰੇਲਰ ਨੂੰ ਵੇਖ ਕੇ ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਨੇ ਕੀਤੀ ਤਾਰੀਫ

Pic Courtesy: Instagram

ਬਾਰਬੀ ਮਾਨ ਅਤੇ ਰੰਗਰੇਜ਼ ਸਿੱਧੂ ਦੋਵੇਂ ਸਿੱਧੂ ਦੇ ਕਾਫੀ ਕਰੀਬ ਹਨ। ਬਾਰਬੀ ਨੇ ਸਿੱਧੂ ਦੇ ਸੁਪਰਹਿੱਟ ਲਵ ਟ੍ਰੈਕ 'ਅੱਜ ਕਲ ਵੇ' ਦਾ ਫੀਮੇਲ ਵਰਜ਼ਨ ਗਾਇਆ ਸੀ । ਦੋਵਾਂ ਨੇ ਸਿੱਧੂ ਦੀ ਸਭ ਤੋਂ ਤਾਜ਼ਾ ਫਿਲਮ ਯੈੱਸ ਆਈ ਐਮ ਸਟੂਡੈਂਟ ਦੇ ਗੀਤ 'ਪਿਆਰ' ਵਿੱਚ ਵੀ ਕੰਮ ਕੀਤਾ । ਹੁਣ, ਇਹ ਜੋੜੀ ਇੱਕ ਵਾਰ ਫਿਰ 'ਮੋਹ' ਟਰੈਕ 'ਤੇ ਇਕੱਠੇ ਹੋਣ ਲਈ ਤਿਆਰ ਹੈ। ਕਿਡ ਹੀ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ।

ਇਸ ਤੱਥ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਧੂ ਅਤੇ ਕਿਡ ਪੰਜਾਬੀ ਸੰਗੀਤ ਉਦਯੋਗ ਵਿੱਚ ਸਭ ਤੋਂ ਸਫਲ ਸੰਗੀਤ ਨਿਰਮਾਤਾ-ਗਾਇਕ ਜੋੜੀ ਵਿੱਚੋਂ ਇੱਕ ਹਨ । ਮੋਹ ਦਾ ਮਿਊਜ਼ਿਕ ਵੀਡੀਓ ਸੁੱਖ ਸੰਘੇੜਾ ਦੁਆਰਾ ਡਾਇਰੈਕਟ ਕੀਤਾ ਗਿਆ ਹੈ, ਜਿਸ ਨੇ ਸਿੱਧੂ ਦੀ ਐਲਬਮ 'ਮੂਸਟੇਪ' ਦੇ ਜ਼ਿਆਦਾਤਰ ਮਿਊਜ਼ਿਕ ਵੀਡੀਓਜ਼ ਨੂੰ ਵੀ ਡਾਇਰੈਕਟ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ (Sidhu Moosewala)  ਅਤੇ ਸੰਨੀ ਮਾਲਟਨ ਇੱਕ ਵਾਰ ਫਿਰ ਇਕੱਠੇ ਹੋ ਗਏ ਹਨ, ਇਹ ਜੋੜੀ ਇੱਕ ਵਾਰ ਫਿਰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ ।

You may also like