ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਨਵੇਂ ਗੀਤ ‘ਸੋਨੇ ਦੀ ਡੱਬੀ’ ਨਾਲ ਪਵਾ ਰਹੇ ਨੇ ਭੰਗੜੇ, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur August 10th 2020 01:35 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਹ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ‘ਸੋਨੇ ਦੀ ਡੱਬੀ’ ਗੀਤ ਨੂੰ ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਚੱਕਵੀਂ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਭੰਗੜਾ ਪਵਾ ਰਿਹਾ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗੀਤ ਦਾ ਵੀਡੀਓ ਰੌਬੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਗਿੱਪੀ ਗਰੇਵਾਲ ਤੇ ਮਾਡਲ Nidhhi Tapadiaa । ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਗੀਤ ਨੂੰ Music Builderzz ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ।

 ਜੇ ਗੱਲ ਕਰੀਏ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ । ਇਸ ਤੋਂ ਇਲਾਵਾ ਉਹ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ ।

Related Post