ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ
ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ : ਪੰਜਾਬੀ ਫ਼ਿਲਮ ਇੰਡਸਟਰੀ 'ਚ ਅਕਸਰ ਹੀ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਦੋਸਤੀ ਨਿਭਾਉਂਦੇ ਦੇਖਿਆ ਜਾਂਦਾ ਰਹਿੰਦਾ ਹੈ। ਅਜਿਹਾ ਹੀ ਦੋਸਤੀ ਵਾਲਾ ਪਿਆਰ ਨਿਭਾ ਰਹੇ ਹਨ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ। ਜੀ ਹਾਂ ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਲਈ ਗੀਤ ਗਾਇਆ ਹੈ ਉੱਥੇ ਹੀ ਕਰਮਜੀਤ ਅਨਮੋਲ ਦੀ ਅਵਾਜ਼ 'ਚ 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਗੀਤ ਸੁਣਨ ਨੂੰ ਮਿਲਣ ਵਾਲਾ ਹੈ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ।
View this post on Instagram
Chandigarh Amritsar Chandigarh 24th May
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦਰਸ਼ਕ ਇਹ ਨਾ ਸੋਚਣ ਕਿ ਅਸੀਂ ਇੱਕ ਦੂਜੇ ਦਾ ਵੱਟਾ ਲਾ ਰਹੇ ਹਾਂ ਬਲਕਿ ਇਹ ਤਾਂ ਪਿਆਰ ਹੀ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉੱਥੇ ਹੀ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਮੂਵੀ ਮਿੰਦੋ ਤਸੀਲਦਾਰਨੀ ਦਾ ਡਬਿੰਗ ਸ਼ੈਸ਼ਨ ਚੱਲ ਰਿਹਾ ਹੈ। ਜਿਸ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਗਿੱਪੀ ਗਰੇਵਾਲ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਉਹ ਕਿਸੇ ਦਾ ਗਾਏ ਗਾਣੇ 'ਤੇ ਲਿਪਸਿੰਗ ਕਰਦੇ ਨਜ਼ਰ ਆਉਣਗੇ।
ਹੋਰ ਵੇਖੋ : 'ਮੁਕਲਾਵਾ 'ਚ ਐਮੀ ਵਿਰਕ ਦੇ ਵੱਡੇ ਭਰਾ ਬਣੇ ਸਰਬਜੀਤ ਚੀਮਾ, ਭੰਗੜੇ 'ਚ ਵੀ ਖੱਟ ਚੁੱਕੇ ਹਨ ਚੰਗਾ ਨਾਮਣਾ
View this post on Instagram
ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਗੀਤਾਂ ਅਤੇ ਟਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਦੇਖਣਾ ਹੋਵੇਗਾ ਇਸ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।