Advertisment

ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ

author-image
By Aaseen Khan
New Update
ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ
Advertisment
ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ : ਪੰਜਾਬੀ ਫ਼ਿਲਮ ਇੰਡਸਟਰੀ 'ਚ ਅਕਸਰ ਹੀ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਦੋਸਤੀ ਨਿਭਾਉਂਦੇ ਦੇਖਿਆ ਜਾਂਦਾ ਰਹਿੰਦਾ ਹੈ। ਅਜਿਹਾ ਹੀ ਦੋਸਤੀ ਵਾਲਾ ਪਿਆਰ ਨਿਭਾ ਰਹੇ ਹਨ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ। ਜੀ ਹਾਂ ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਲਈ ਗੀਤ ਗਾਇਆ ਹੈ ਉੱਥੇ ਹੀ ਕਰਮਜੀਤ ਅਨਮੋਲ ਦੀ ਅਵਾਜ਼ 'ਚ 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਗੀਤ ਸੁਣਨ ਨੂੰ ਮਿਲਣ ਵਾਲਾ ਹੈ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ।
 
View this post on Instagram
 

Chandigarh Amritsar Chandigarh 24th May

A post shared by Karamjit Anmol (@karamjitanmol) on

Advertisment
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦਰਸ਼ਕ ਇਹ ਨਾ ਸੋਚਣ ਕਿ ਅਸੀਂ ਇੱਕ ਦੂਜੇ ਦਾ ਵੱਟਾ ਲਾ ਰਹੇ ਹਾਂ ਬਲਕਿ ਇਹ ਤਾਂ ਪਿਆਰ ਹੀ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉੱਥੇ ਹੀ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਮੂਵੀ ਮਿੰਦੋ ਤਸੀਲਦਾਰਨੀ ਦਾ ਡਬਿੰਗ ਸ਼ੈਸ਼ਨ ਚੱਲ ਰਿਹਾ ਹੈ। ਜਿਸ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਗਿੱਪੀ ਗਰੇਵਾਲ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਉਹ ਕਿਸੇ ਦਾ ਗਾਏ ਗਾਣੇ 'ਤੇ ਲਿਪਸਿੰਗ ਕਰਦੇ ਨਜ਼ਰ ਆਉਣਗੇ। ਹੋਰ ਵੇਖੋ : 'ਮੁਕਲਾਵਾ 'ਚ ਐਮੀ ਵਿਰਕ ਦੇ ਵੱਡੇ ਭਰਾ ਬਣੇ ਸਰਬਜੀਤ ਚੀਮਾ, ਭੰਗੜੇ 'ਚ ਵੀ ਖੱਟ ਚੁੱਕੇ ਹਨ ਚੰਗਾ ਨਾਮਣਾ
ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਗੀਤਾਂ ਅਤੇ ਟਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਦੇਖਣਾ ਹੋਵੇਗਾ ਇਸ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment