‘Ask Them’ ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆਈ ਗਿੱਪੀ ਗਰੇਵਾਲ ਤੇ ਕਰਨ ਔਜਲਾ ਦੀ ਜੋੜੀ

By  Lajwinder kaur September 20th 2020 11:36 AM

ਗਿੱਪੀ ਗਰੇਵਾਲ ਦੇ ਨਵੇਂ ਗੀਤ ‘Ask Them’ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਸ ਗੀਤ ਨੂੰ ਲੈ ਕੇ ਖੁਦ ਗਿੱਪੀ ਗਰੇਵਾਲ ਤੇ ਕਰਨ ਔਜਲਾ ਬਹੁਤ ਉਤਸੁਕ ਨੇ ।

ask them on trending ਹੋਰ ਪੜ੍ਹੋ : ਕਰਨ ਔਜਲਾ ਦਾ ਨਵਾਂ ਗੀਤ ‘No Need’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ

gippy

ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਕਰਕੇ ਗਾਣੇ ਦਾ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ । ਆਰਟੀਕਲ ਲਿਖਣ ਤੱਕ ਟੀਜ਼ਰ ‘ਤੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਸਨ ।

karan aujla

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਕਰਨ ਔਜਲਾ ਨੇ ਲਿਖੇ ਨੇ ਤੇ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣੇ ਗਿੱਪੀ ਗਰੇਵਾਲ, ਕਰਨ ਔਜਲਾ ਤੇ ਫੀਮੇਲ ਮਾਡਲ Ishita Raj । ਗਾਣੇ ਦਾ ਵੀਡੀਓ ਰੋਬੀ ਸਿੰਘ ਤੇ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ ।

gippy grewal new song ask them

ਟੀਜ਼ਰ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਫੈਨਜ਼ ਪੂਰੇ ਗੀਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ । ਦੱਸ ਦਈਏ ਇੱਕ ਲੰਬੇ ਅਰਸੇ ਤੋਂ ਬਾਅਦ ਗਿੱਪੀ ਗਰੇਵਾਲ ਮਿਊਜ਼ਿਕ ਐਲਬਮ ਲੈ ਕੇ ਆਏ ਨੇ । ਜਿਸ ਦੇ ਗੀਤ ਇੱਕ-ਇੱਕ ਕਰਕੇ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ ।

Related Post