‘ਅਰਦਾਸ ਕਰਾਂ’ ਫ਼ਿਲਮ ਰਚ ਰਹੀ ਹੈ ਇਤਿਹਾਸ, ਲੋਕਾਂ ਦਾ ਦਿਲ ਜਿੱਤਦੇ ਹੋਏ 8ਵੇਂ ਹਫ਼ਤੇ ‘ਚ ਕਰ ਚੁੱਕੀ ਹੈ ਪ੍ਰਵੇਸ਼

By  Lajwinder kaur September 8th 2019 01:54 PM

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜਿਹੜੀ ਕਿ ਨਵੇਂ-ਨਵੇਂ ਰਿਕਾਰਡਸ ਬਣਾਉਦੇ ਹੋਏ 7 ਹਫ਼ਤੇ ਸਫਲਤਾ ਦੇ ਨਾਲ ਪੂਰੇ ਕਰਦੇ ਹੋਏ 8ਵੇਂ ਹਫ਼ਤੇ ‘ਚ ਪ੍ਰਵੇਸ਼ ਕਰ ਚੁੱਕੀ ਹੈ। ਜੀ ਹਾਂ ਜ਼ਿੰਦਗੀ ਦੇ ਨਾਲ ਰੂ-ਬ-ਰੂ ਕਰਵਾਉਂਦੀ ਇਹ ਫ਼ਿਲਮ ਦਰਸ਼ਕਾਂ ਨੂੰ ਖੁਸ਼ੀ ਨਾਲ ਜਿਉਣ ਤੇ ਮੁਸ਼ਕਿਲਾਂ ਦਾ ਸਾਹਮਣਾ ਹੌਂਸਲੇ ਨਾਲ ਕਰਨ ਦਾ ਖ਼ਾਸ ਸੁਨੇਹਾ ਦੇ ਰਹੀ ਹੈ। ਇਹ ਫ਼ਿਲਮ 2016 ‘ਚ ਆਈ ਅਰਦਾਸ ਫ਼ਿਲਮ ਦਾ ਦੂਜਾ ਭਾਗ ਹੈ। ਜਿਸ ‘ਚ ਵੱਖ-ਵੱਖ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਗਿਆ ਹੈ।

View this post on Instagram

 

Week 7 done ✅ Entering into our 8th week??

A post shared by Ardaas Karaan (@ardaaskaraan) on Sep 5, 2019 at 9:50pm PDT

ਹੋਰ ਵੇਖੋ: ਇਸ ਵਿਦੇਸ਼ੀ ਬੀਬੀ ਦੇ ਦਿਲ ਨੂੰ ਵੀ ਛੂਹ ਗਈ ‘ਅਰਦਾਸ ਕਰਾਂ’, ਕੁਝ ਇਸ ਤਰ੍ਹਾਂ ਕੀਤੀ ਤਾਰੀਫ਼

ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ। ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਬਾਕਸ ਆਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਦੇ ਨਾਲ ਨਾਲ ਪੂਰੀ ਦੁਨੀਆਂ ‘ਚ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਰਦਾਸ ਕਰਾਂ ਫ਼ਿਲਮ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ।

 

View this post on Instagram

 

An amazing journey of 50 days! ❤️ #ThankYou

A post shared by Ardaas Karaan (@ardaaskaraan) on Sep 6, 2019 at 8:57pm PDT

ਫ਼ਿਲਮ ਦਾ ਹਰ ਪੱਖ ਤੋਂ ਮਜ਼ਬੂਤ ਹੋਣ ਨੇ ਇਸ ਫ਼ਿਲਮ ਨੂੰ ਇੱਕ ਕਾਮਯਾਬ ਫ਼ਿਲਮ ਬਣਾਇਆ ਹੈ, ਭਾਵੇਂ ਫ਼ਿਲਮ ਦੀ ਕਹਾਣੀ, ਸਿਨੇਮੈਟੋਗ੍ਰਾਫ਼ੀ ਹੋਵੇ ਜਾਂ ਫਿਰ ਅਦਾਕਾਰੀ। ਅੰਕੜਿਆਂ ਦੇ ਅਨੁਸਾਰ ਫ਼ਿਲਮ ਨੇ ਹੁਣ ਤੱਕ ਬਾਕਸ ਆਫ਼ਿਸ ਉੱਤੇ 48.2 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ, ਮਲਕੀਤ ਰੌਣੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ ਵਰਗੇ ਕਈ ਨਾਮੀ ਚਿਹਰਿਆਂ ਨੇ ਕੰਮ ਕੀਤਾ ਹੈ।

Related Post