ਗੱਤਕਾ ਖੇਡਦਾ ਨਜ਼ਰ ਆਇਆ ਗਿੱਪੀ ਗਰੇਵਾਲ ਦਾ ਵੱਡਾ ਪੁੱਤਰ ਏਕਮ, ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ‘ਤੇ

By  Lajwinder kaur August 5th 2020 04:56 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦੇ ਬੱਚੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਖੂਬ ਸ਼ੇਅਰ ਹੁੰਦੀਆਂ ਨੇ । ਦਰਸ਼ਕਾਂ ਵੀ ਗਿੱਪੀ ਦੇ ਬੱਚਿਆਂ ਨੂੰ ਕਾਫੀ ਪਸੰਦ ਕਰਦੇ ਨੇ ।

View this post on Instagram

 

Gatka Class ? #ekomgrewal

A post shared by Humble Kids Official (@humblekids_) on Aug 3, 2020 at 8:03pm PDT

ਗਿੱਪੀ ਗਰੇਵਾਲ ਦੇ ਵੱਡੇ ਪੁੱਤਰ ਏਕਮ ਗਰੇਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਏਕਮ ਗੱਤਕਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਦੱਸ ਦਈਏ ਗਿੱਪੀ ਗਰੇਵਾਲ ਆਪਣੇ ਬੱਚਿਆਂ ਨੂੰ ਪੰਜਾਬੀਅਤ ਦੇ ਨਾਲ ਜੁੜਿਆ ਰਹਿਣਾ ਸਿਖਾਉਂਦੇ ਰਹਿੰਦੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਉਨ੍ਹਾਂ ਨੇ ਪਿਛਲੇ ਸਾਲ ‘ਅਰਦਾਸ ਕਰਾਂ’ ਵਰਗੀ ਸੁਪਰ ਹਿੱਟ ਫ਼ਿਲਮ ਪੰਜਾਬੀ ਸਿਨੇਮੇ ਨੂੰ ਦਿੱਤੀ ਹੈ । ਗਿੱਪੀ ਗਰੇਵਾਲ ਅਰਦਾਸ ਦੇ ਤੀਜੇ ਭਾਗ ਬਾਰੇ ਵੀ ਸੋਚ ਰਹੇ ਨੇ ।

Related Post