ਗਿੱਪੀ ਗਰੇਵਾਲ ਨੇ ਦੀਵਾਲੀ 'ਤੇ ਦਿੱਤਾ ਸਰਪਰਾਇਜ਼, ਦੋਖੋ ਕਿਸ ਤਰ੍ਹਾਂ 

By  Rupinder Kaler November 6th 2018 06:50 AM -- Updated: November 6th 2018 06:52 AM

ਗਿੱਪੀ ਗਰੇਵਾਲ ਨੇ ਦੀਵਾਲੀ ਦੇ ਮੌਕੇ 'ਤੇ ਸਭ ਨੂੰ ਸਰਪਰਾਇਜ਼ ਦਿੱਤਾ ਹੈ । ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਫਿਲਮ  "ਮੰਜੇ ਬਿਸਤਰੇ-੨" ਦਾ  ਪੋਸਟਰ ਜਾਰੀ ਕੀਤਾ ਹੈ ।12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਪੋਸਟਰ ਵਿੱਚ ਗਿੱਪੀ ਗਰੇਵਾਲ ਸਰਦਾਰ ਲੁੱਕ ਵਿੱਚ ਦਿਖਾਈ ਦੇ ਰਹੇ ਹਨ ।ਇਸ ਫਿਲਮ ਦੀ ਸਟੋਰੀ ਗਿੱਪੀ ਗਰੇਵਾਲ ਦੀ ਹੈ ਜਦੋ ਕਿ ਫਿਲਮ ਦੇ ਡਾਈਲੋਗ ਨਰੇਸ਼ ਕਥੂਰੀਆ ਨੇ ਲਿਖੇ ਹਨ । ਫਿਲਮ ਦੇ ਨਿਰਦੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਬਲਜੀਤ ਸਿੰਘ ਡੀ ਈ ਓ ਨੇ ਕੀਤਾ ਹੈ ।

ਹੋਰ ਵੇਖੋ :ਦੇਸੀ ਜੱਟ ਅੰਮ੍ਰਿਤ ਮਾਨ ਨੇ ਮਾਰ ਲਈ ਹੈ ਬਾਜ਼ੀ ਕਿਸ ਤਰ੍ਹਾਂ !ਵੇਖੋ ਵੀਡਿਓ

https://www.instagram.com/p/Bp0t2LXn8N-/

ਫਿਲਮ ਵਿੱਚ ਮੁੱਖ ਭੁਮਿਕਾ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦਿਖਾਈ ਦੇਣਗੇ, ਇਹਨਾਂ ਦੋਹਾਂ ਤੋਂ ਇਲਾਵਾ ਕਰਮਜੀਤ ਅਨਮੋਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਰੇਵਾਲ ਨੇ ਆਪਣੀ ਫਿਲਮ ਦੀ ਪਹਿਲੀ ਲੁੱਕ ਜਾਰੀ ਕੀਤੀ ਸੀ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦੇ ਕਾਫੀ ਲਾਈਕ ਮਿਲੇ ਸਨ ਤੇ ਹੁਣ ਉਹਨਾਂ ਦੀ ਫਿਲਮ ਦੇ ਪੋਸਟਰ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ :ਆਪਣੀ ਬੈਚਲਰ ਪਾਰਟੀ ਵਿੱਚ ਕਾਫੀ ਹੋਟ ਦਿਖੀ ਪ੍ਰਿਯੰਕਾ, ਦੇਖੋ ਤਸਵੀਰਾਂ

https://www.instagram.com/p/BpoNypUnUpT/

ਗਿੱਪੀ ਗਰੇਵਾਲ ਨੇ ਇਹ ਪੋਸਟਰ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਕੁਝ ਦਿਨ ਪਹਿਲਾਂ ਦੀ ਉਹਨਾਂ ਦੀ ਕੈਰੀ ਆਨ ਜੱਟਾ ਦੀ ਸੀਕਵਲ ਰਿਲੀਜ਼ ਹੋਈ ਸੀ ਤੇ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਹੈ । ਹੁਣ ਮੰਜੇ ਬਿਸਤਰੇ ਦਾ ਸੀਕਵਲ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਹ ਦੇਖਣਾ ਹੋਵੇਗਾ

Related Post