ਗਿੱਪੀ ਗਰੇਵਾਲ ਨੇ ਕੀਤਾ ‘ਕੈਰੀ ਆਨ ਜੱਟਾ-3’ ਦਾ ਐਲਾਨ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

By  Lajwinder kaur January 26th 2020 12:05 PM -- Updated: January 26th 2020 12:07 PM

ਪਾਲੀਵੁੱਡ ‘ਚ ਸੀਕਵਲ ਫ਼ਿਲਮਾਂ ਤੋਂ ਬਾਅਦ ਥ੍ਰੀਕੁਅਲ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਜੀ ਹਾਂ ਹੁਣ ਪਾਲੀਵੁੱਡ ਵਿੱਚ ਕਿਸੇ ਇੱਕ ਫ਼ਿਲਮ ਦੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ-ਤਿੰਨ ਭਾਗ ਬਣਨ ਲੱਗੇ ਹਨ। ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਫ਼ਿਲਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲਓ ਜੀ ਚੱਕੋ ਕੈਰੀ ਆਨ ਜੱਟਾ-3 ਕਰਲੋ ਡੇਟ ਲਾਕ 25 ਜੂਨ 2021..’

View this post on Instagram

 

Lao G Chako Carry On Jatta 3 Krlo Date Lock 25 June 2021 ? @gippygrewal @humblemotionpictures @binnudhillons @thehumblemusic @ghuggigurpreet #karamjitanmol #SmeepKang @jaswinderbhalla @omjeestarstudioss #gippygrewal #humblemotionpictures #carryonjatta3 #25june2021

A post shared by Gippy Grewal (@gippygrewal) on Jan 25, 2020 at 9:33pm PST

ਹੋਰ ਵੇਖੋ:‘ਗੋਲ ਗੱਪੇ’ ਤੋਂ ਬਾਅਦ ਬਿੰਨੂ ਢਿੱਲੋਂ ਨੇ ਸ਼ੇਅਰ ਕੀਤਾ 2021 ‘ਚ ਆਉਣ ਵਾਲੀ ਫ਼ਿਲਮ ‘ਰੌਣਕ ਮੇਲਾ’ ਦਾ ਫਰਸਟ ਲੁੱਕ

ਪੰਜਾਬੀ ਇੰਡਸਟਰੀ ਦੇ ਅਦਾਕਾਰ ਗਿੱਪੀ ਗਰੇਵਾਲ ਅਗਲੇ ਸਾਲ ਆਪਣੀ ਸੁਪਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਹਾਸਿਆਂ ਦੇ ਰੰਗੀਨ ਸਫ਼ਰ ਉੱਤੇ ਲੈ ਕੇ ਜਾਵੇਗੀ।

 

View this post on Instagram

 

Gurdwara Panja Sahib ??? WaheGuru ??? Mainu kinna changa lagiya aa ke eh tan byan karna vi auokha ? Bus WaheGuru Bhali kare sare pujabi bhain bhra aa ke matha tek sakan Te blessing lai sakan Baba Nanak ji diyan eh Ardaas hai meri ??? @imrankhan.pti @sayedz.bukhari @capt_amarindersingh @navjotsinghsidhu @peter.virdee @rafeyalam ???✊✊✊

A post shared by Gippy Grewal (@gippygrewal) on Jan 21, 2020 at 7:17pm PST

ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਉਣਗੇ ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਪੰਜਾਬੀ ਮਨੋਰੰਜਨ ਜਗਤ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਨਾਮੀ ਫ਼ਿਲਮ ਡਾਇਰੈਕਟਰ ਸਮੀਪ ਕੰਗ। ਇਸ ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਤੇ ਓਮ ਜੀ ਸਟਾਰ ਦੇ ਲੇਬਲ ਹੇਠ ਅਗਲੇ ਸਾਲ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।  ਗਿੱਪੀ ਗਰੇਵਾਲ ਜੋ ਕਿ ਪਿੱਛੇ ਜਿਹੇ ਗੁਆਂਢੀ ਮੁਲਕ ਪਾਕਿਸਤਾਨ ਗਏ ਸਨ। ਜਿਸ ਕਰਕੇ ਉਹ ਚਰਚਾ 'ਚ ਬਣੇ ਹੋੋਏ ਸਨ। ਜਿੱਥੇ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਮੱਥਾ ਟੇਕਿਆ। ਇਸ ਤੋਂ ਇਲਾਵਾ ਉਹ ਆਪਣੇ ਜੱਦੀ ਘਰ ਵੀ ਪਹੁੰਚੇ ਸਨ।

Related Post