ਕੱਲ੍ਹ ਰਿਲੀਜ਼ ਹੋਵੇਗਾ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਫ਼ਿਲਮ 'ਡਾਕਾ' ਦਾ ਟੀਜ਼ਰ

By  Aaseen Khan August 28th 2019 12:22 PM -- Updated: August 28th 2019 02:39 PM

ਗਿੱਪੀ ਗਰੇਵਾਲ ਜਿਹੜੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੰਦੇ ਜਾ ਰਹੇ ਹਨ। ਅਰਦਾਸ ਕਰਾਂ ਵਰਗੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਡਾਕਾ ਦੀ ਪਹਿਲੀ ਝਲਕ ਕੱਲ੍ਹ ਨੂੰ ਸਾਰਿਆਂ ਦੇ ਸਾਹਮਣੇ ਹੋਵੇਗਾ। ਫ਼ਿਲਮ ਡਾਕਾ ਦਾ ਟੀਜ਼ਰ 29 ਅਗਸਤ ਯਾਨੀ ਕੱਲ੍ਹ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਗਿੱਪੀ ਗਰੇਵਾਲ ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਉਣਗੇ। ਜੇ ਗੱਲ ਕਰੀਏ ਇਸ ਜੋੜੀ ਦੀ ਤਾਂ ਇਹ 2014 ‘ਚ ਆਈ ਫ਼ਿਲਮ ‘ਜੱਟ ਜੇਮਸ ਬੌਂਡ’ ‘ਚ ਨਜ਼ਰ ਆਈ ਸੀ ਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ।

 

View this post on Instagram

 

Will they be chained? Find out in the #DaakaTeaser tomorrow! @bhushankumar @gippygrewal @zareenkhan #HumbleMotionPictures #BaljitSinghDeo #KrishanKumar #RavneetKaurGrewal @tseries.official @tseriesfilms #Daaka

A post shared by T-Series (@tseries.official) on Aug 27, 2019 at 10:37pm PDT

ਹੋਰ ਵੇਖੋ : ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਨਾਲ ਤਸਵੀਰ ਸਾਂਝੀ ਕਰ ਕਿਹਾ "ਮੈਂ ਖੁਸ਼ਕਿਸਮਤ ਹਾਂ ਜੋ ਮੈਨੂੰ ਤੁਹਾਡੇ ਵਰਗਾ ਦੋਸਤ ਮਿਲਿਆ

ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਹੌਬੀ ਧਾਲੀਵਾਲ, ਨਰੇਸ਼ ਕਠੂਰੀਆ ਵਰਗੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ। ‘ਡਾਕਾ’ ਫ਼ਿਲਮ ਨਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇੱਕ ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।ਹੁਣ ਦੇਖਣਾ ਹੋਵੇਗਾ ਗਿੱਪੀ ਗਰੇਵਾਲ 1 ਨਵੰਬਰ ਨੂੰ ਸਿਨੇਮਾ 'ਤੇ ਕਿਹੋ ਜਿਹਾ ਡਾਕਾ ਮਾਰਦੇ ਹਨ।

Related Post