ਪੰਜਾਬੀ ਇੰਡਸਟਰੀ ਦੇ ਵਧਦੇ ਦਾਇਰੇ ਨੇ ਪੰਜਾਬੀ ਕਲਾਕਾਰਾਂ ਦੀ ਪਹੁੰਚ ‘ਚ ਵੀ ਵਾਧਾ ਕੀਤਾ ਹੈ। ਬਾਲੀਵੁੱਡ ‘ਚ ਅਕਸਰ ਪੰਜਾਬੀ ਮਿਊਜ਼ਿਕ ਤੇ ਗਾਇਕਾਂ ਦੀ ਗੱਲ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਬਹੁਤ ਸਾਰੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰਿਆਂ ਦੀ ਦੋਸਤੀ ਵੀ ਚਰਚਾ ‘ਚ ਰਹਿੰਦੀ ਹੈ । ਅਜਿਹੀ ਹੀ ਦੋਸਤੀ ਹੈ ਬਾਲੀਵੁੱਡ ਦੇ ਪ੍ਰਫੈਕਟਨਿਸਟ ਆਮਿਰ ਖ਼ਾਨ ਅਤੇ ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੀ। ਦੋਨੋਂ ਆਪਣੀ ਆਪਣੀ ਕਲਾ ‘ਚ ਮਾਹਿਰ ਹਨ ਅਤੇ ਬਹੁਤ ਹੀ ਚੰਗੇ ਦੋਸਤ ਹਨ। ਗਿੱਪੀ ਗਰੇਵਾਲ ਅਕਸਰ ਆਪਣੇ ਪ੍ਰੋਜੈਕਟਸ ਬਾਰੇ ਆਮਿਰ ਖ਼ਾਨ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ।
ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਨਾਲ ਤਸਵੀਰਾਂ ਸਾਂਝੀਆਂ ਕਰ ਬੜੀ ਹੀ ਖ਼ੂਬਸੂਰਤ ਕੈਪਸ਼ਨ ਲਿਖੀ ਹੈ। ਉਹਨਾਂ ਦਾ ਕਹਿਣਾ ਹੈ ‘ਦੋਸਤੀ ਨੂੰ ਬਿਆਨ ਕਰਨਾ ਦੁਨੀਆ ਦਾ ਸਭ ਤੋਂ ਮੁਸ਼ਿਕਲ ਕੰਮ ਹੈ। ਇਹ ਕੁਝ ਅਜਿਹਾ ਨਹੀਂ ਹੈ ਜਿਹੜਾ ਸਕੂਲ ‘ਚ ਸਿੱਖਿਆ ਜਾ ਸਕੇ। ਪਰ ਜੇਕਰ ਤੁਸੀਂ ਦੋਸਤੀ ਦਾ ਮਤਲਬ ਨਹੀਂ ਸਮਝਦੇ ਤਾਂ ਤੁਸੀਂ ਸੱਚੀ ਕੁਝ ਨਹੀਂ ਸਿੱਖ ਸਕਦੇ। ਮੈਂ ਖੁਸ਼ਕਿਸਮਤ ਹਾਂ ਜੋ ਮੈਨੂੰ ਤੁਹਾਡੇ ਵਰਗਾ ਦੋਸਤ ਮਿਲਿਆ ਆਮਿਰ ਖ਼ਾਨ ਭਾਜੀ।”
ਹੋਰ ਵੇਖੋ : ਮਿਰਜ਼ੇ ਦੇ ਤੀਰ ਤੇ ਸੋਹਣੀ ਦੇ ਘੜੇ ਤੋਂ ਖ਼ੂਬਸੂਰਤ ‘ਤਸਵੀਰ’ ਤਿਆਰ ਕਰ ਰਹੇ ਨੇ ਮਨਮੋਹਨ ਵਾਰਿਸ, ਦੇਖੋ ਵੀਡੀਓ
ਗਿੱਪੀ ਗਰੇਵਾਲ ਦੀਆਂ ਇਹ ਖ਼ੂਬਸੂਰਤ ਸੱਤਰਾਂ ਹਰ ਕਿਸੇ ਦਾ ਦਿਲ ਜਿੱਤ ਰਹੀਆਂ ਹਨ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 1 ਨਵੰਬਰ ਨੂੰ ਸਿਨੇਮਾ ਘਰਾਂ ‘ਤੇ ‘ਡਾਕਾ’ ਮਾਰਦੇ ਨਜ਼ਰ ਆਉਣਗੇ ਯਾਨੀ ਉਹਨਾਂ ਦੀ ਫ਼ਿਲਮ ਡਾਕਾ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਫ਼ਿਲਮ ਅਰਦਾਸ ਕਰਾਂ ਨੂੰ ਬਾਕਸ ਆਫ਼ਿਸ ‘ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।