ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਤੋਹਫ਼ਾ, ਨਵੀਂ ਫ਼ਿਲਮ 'ਮਾਂ' ਦਾ ਸ਼ੂਟ ਹੋਇਆ ਸ਼ੁਰੂ

By  Lajwinder kaur February 23rd 2020 05:33 PM -- Updated: February 23rd 2020 05:36 PM

‘ਅਰਦਾਸ’ ਤੇ ‘ਅਰਦਾਸ ਕਰਾਂ’ ਵਰਗੀ ਦਿਲ ਨੂੰ ਛੂਹ ਜਾਣ ਵਾਲੀਆਂ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਗਿੱਪੀ ਗਰੇਵਾਲ ਇੱਕ ਵਾਰ ਫਿਰ ਤੋਂ ਰਿਸ਼ਤਿਆਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ‘ਮਾਂ’ ਟਾਈਟਲ ਹੇਠ ਉਹ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ । ‘ਮਾਂ’ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਰਿਸ਼ਤਾ ਹੈ । ਇੱਕ ਬੱਚੇ ਲਈ ਮਾਂ ਹੀ ਉਸ ਦਾ ਰੱਬ ਹੁੰਦੀ ਹੈ । ਇਸ ਖ਼ੂਬਸੂਰਤ ਰਿਸ਼ਤੇ ‘ਮਾਂ’ ਨੂੰ ਲੈ ਕੇ ਗਿੱਪੀ ਗਰੇਵਾਲ ਫ਼ਿਲਮ ਬਨਾਉਣ ਜਾ ਰਹੇ ਹਨ । ਜੀ ਹਾਂ ਫ਼ਿਲਮ ਮਾਂ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ।

 

View this post on Instagram

 

Wishing my team all t best for our punjabi film MAA. The title itself is magical!! Great to b bk to punjabi films aftr a hiatus! Goodluck my dear @gippygrewal @baljitsinghdeo @officialranaranbir @humblemotionpictures @gurpreetguggi

A post shared by Divya Dutta (@divyadutta25) on Feb 23, 2020 at 1:51am PST

ਹੋਰ ਵੇਖੋ:ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਫ਼ਿਲਮ ਮਾਂ ਦਾ ਕਲੈਪ ਬੋਰਡ ਦੀ ਤਸਵੀਰ ਸ਼ੇਅਰ ਕਰਦੇ ਹੋਏ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ ਹੈ, ‘ਮੇਰੀ ਸਾਰੀ ਟੀਮ ਨੂੰ ਪੰਜਾਬੀ ਫ਼ਿਲਮ ਮਾਂ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ।  ਇਹ ਟਾਈਟਲ ਹੀ ਜਾਦੂਮਈ ਹੈ । ਬਹੁਤ ਵਧੀਆ ਲੱਗ ਰਿਹਾ ਹੈ ਇੱਕ ਲੰਮੇ ਸਮੇਂ ਬਾਅਦ ਪੰਜਾਬੀ ਫ਼ਿਲਮ ‘ਚ ਕੰਮ ਕਰਨਾ । ਗੁੱਡ ਲੱਕ ਗਿੱਪੀ ਗਰੇਵਾਲ, ਬਲਜੀਤ ਸਿੰਘ ਦਿਓ, ਰਾਣਾ ਰਣਬੀਰ’

 

View this post on Instagram

 

Lao ji date karo note 8th May 2020 on Mother’s Day assi #ArdaasKaraan ton baad lai ke aa rahe aa nawi film jis Da Title hai... ( MAA ) Baki details jaldi share karage ? @officialranaranbir @bal_deo @omjeegroup #gippygrewal @omjeestarstudioss

A post shared by Gippy Grewal (@gippygrewal) on Sep 19, 2019 at 5:50am PDT

ਮਾਂ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਲਾਈਫ਼ ਪਾਟਨਰ ਰਵਨੀਤ ਕੌਰ ਗਰੇਵਾਲ ਪ੍ਰੋਡਿਊਸ ਕਰ ਰਹੇ ਨੇ । ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਬਲਜੀਤ ਸਿੰਘ ਦਿਓ । ਇਸ ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਜ਼ ਤੇ ਓਮਜੀ ਸਟਾਰ ਦੇ ਲੇਬਲ ਹੇਠ ਤਿਆਰ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਦਿਵਿਆ ਦੱਤਾ, ਆਰੁਸ਼ੀ ਸ਼ਰਮਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਵੱਡਾ ਗਰੇਵਾਲ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ । ਮਾਂ ਫ਼ਿਲਮ ਜੋ ਕਿ ਮਦਰਸ ਡੇਅ ਵਾਲੇ ਦਿਨ ਯਾਨੀ ਕਿ 8 ਮਈ ਨੂੰ ਰਿਲੀਜ਼ ਹੋਵੇਗੀ ।

ਉਧਰ ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਵਰਕ ਫਰੰਟ ਦੀ ਤਾਂ ਉਹ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related Post