ਪੰਜਾਬੀ ਡਾਇਰੈਕਟਰ, ਅਦਾਕਾਰ ਤੇ ਸਿੰਗਰ ਗਿੱਪੀ ਗਰੇਵਾਲ, ਜਿਹਨਾਂ ਦਾ ਪੰਜਾਬੀ ਇੰਡਸਟਰੀ ‘ਚ ਪੂਰਾ ਬੋਲਬਾਲਾ ਹੈ, ਤੇ ਇਸ ਵਾਰ ਉਹ ਆਪਣੇ ਕਈ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਨੇ ਤੇ ਉਹਨਾਂ ਵਿੱਚੋਂ ਇੱਕ ਹੈ ‘ਅਰਦਾਸ 2’ ਮੂਵੀ। ਜੀ ਹਾਂ, ਗਿੱਪੀ ਜੋ ਫਿਲਮ ‘ਅਰਦਾਸ 2’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ ਜਿਸ ਕਰਕੇ ਉਹ ਸੋਸ਼ਲ ਮੀਡੀਆ ਤੋਂ ਕੁਝ ਦੂਰ ਸਨ। ਪਰ ਉਹ ਆਪਣੇ ਫੈਨਜ਼ ਦੇ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਨੇ। ਕੁਝ ਸਮੇਂ ਪਹਿਲਾਂ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਮੂਵੀ ਦੀ ਵਰਲਡ ਵਾਈਡ ਰਿਲੀਜ਼ਿੰਗ ਡੇਟ ਨੂੰ ਅਨਾਊਂਸ ਕਰ ਦਿੱਤੀ ਹੈ। ਗਿੱਪੀ ਨੇ ਤਸੀਵਾਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘ਦਾਤਾ ਜੀ ਮਿਹਰ ਕਰੋ... #ardaas2 releasing worldwide #19july2019@humblemotionpictures @ghuggigurpreet#gippygrewal’
View this post on Instagram
ਹੋਰ ਵੇਖੋ: ਗੁਰੀ ਨੇ ਫਿਲਮ ਦੇ ਸੈੱਟ ‘ਤੇ ਮਨਾਈ ਲੋਹੜੀ, ਦੇਖੋ ਤਸਵੀਰਾਂ
ਦੱਸ ਦਈਏ ਇਹ ਮੂਵੀ ਗਿੱਪੀ ਗਰੇਵਾਲ ਦੀ ਆਪਣੀ ਸੁਪਰ ਹਿੱਟ ਪੰਜਾਬੀ ਫਿਲਮ ‘ਅਰਦਾਸ’ ਦਾ ਸੀਕਵਲ ਹੈ। ਇਸ ਫਿਲਮ ਦੀ ਕਹਾਣੀ ਤੇ ਸਕਰੀਨਪਲੇ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੇ ਨੇ ਤੇ ਇਸ ਫਿਲਮ ਨੂੰ ਡਾਇਰੈਕਟਰ ਖੁਦ ਗਿੱਪੀ ਗਰੇਵਾਲ ਹੀ ਕਰ ਰਹੇ ਨੇ। ‘ਅਰਦਾਸ 2’ ਸ਼ੂਟਿੰਗ ਕੈਨੇਡਾ ‘ਚ ਚੱਲ ਰਹੀ ਹੈ। ਫਿਲਮ ‘ਅਰਦਾਸ 2’ ਨੂੰ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਉੱਨੀ ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।