ਗਿੱਪੀ ਗਰੇਵਾਲ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ 'ਚ ਟੇਕਿਆ ਮੱਥਾ,ਪੰਜਾਬੀ ਭੈਣ ਭਰਾਵਾਂ ਲਈ ਕੀਤੀ ਇਹ ਅਰਦਾਸ

By  Shaminder January 22nd 2020 10:12 AM

ਗਿੱਪੀ ਗਰੇਵਾਲ ਪਾਕਿਸਤਾਨ ਦੀ ਫੇਰੀ 'ਤੇ ਹਨ । ਆਪਣੀ ਇਸ ਯਾਤਰਾ ਦੌਰਾਨ ਉਹ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਨੇ ।ਉਹ ਪਾਕਿਸਤਾਨ ਸਥਿਤ ਹਸਨ ਅਬਦਾਲ 'ਚ ਪਹਿਲੇ ਪਾਤਸ਼ਾਹ ਨਾਲ ਸਬੰਧਤ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਪਾਕਿਸਤਾਨ ਸਥਿਤ ਆਪਣੇ ਪਿਤਾ ਪੁਰਖੀ ਪਿੰਡ ਦੀਆਂ ਗਲੀਆਂ ‘ਚ ਲੋਕਾਂ ਨਾਲ ਕੀਤੀ ਗੱਲਬਾਤ,ਲਈਆਂ ਸੈਲਫੀਆਂ

https://www.instagram.com/p/B7m0XdhArJ2/

ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ਅਤੇ ਸ਼ਬਦ ਗੁਰਬਾਣੀ ਅਤੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ ।  ਇਸ ਤੋਂ ਪਹਿਲਾਂ ਉਹ ਪਹਿਲਾਂ ਉਹ ਗੁਰਦੁਆਰਾ ਨਨਕਾਣਾ ਸਾਹਿਬ 'ਚ ਪਹੁੰਚੇ ਸਨ ਅਤੇ ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਆਪਣੇ ਪਿਤਾ ਪੁਰਖੀ ਘਰ ਅਤੇ ਪਿੰਡ  ਵੇਖਣ ਲਈ ਪਹੁੰਚੇ ਸਨ।

https://www.instagram.com/p/B7lKEkyAGsb/

ਜਿੱਥੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਤਾ ਪੁਰਖੀ ਘਰ ਵਿਖਾਇਆ ਗਿਆ ਸੀ ।ਇਸ ਮੌਕੇ ਉਨ੍ਹਾਂ ਨੇ ਪੰਜਾਬੀ ਭੈਣ ਭਰਾਵਾਂ ਲਈ ਅਰਦਾਸ ਵੀ ਕੀਤੀ ਕਿ ਮੇਰੀ ਬਾਬੇ ਨਾਨਕ ਅੱਗੇ ਇਹੀ ਅਰਦਾਸ ਹੈ ਕਿ ਜੋ ਪੰਜਾਬੀ ਭੈਣ ਭਰਾ ਇਨ੍ਹਾਂ ਗੁਰੂ ਧਾਮਾਂ ਦੇ ਦਰਸ਼ਨ ਨਹੀਂ ਕਰ ਸਕੇ ਪ੍ਰਮਾਤਮਾ ਉਨ੍ਹਾਂ ਨੂੰ ਦਰਸ਼ਨਾਂ ਦਾ ਮੌਕਾ ਬਖਸ਼ਣ'। ਦੱਸ ਦਈਏ ਕਿ ਗਿੱਪੀ ਗਰੇਵਾਲ ਜਲਦ ਹੀ 'ਇੱਕ ਸੰਧੂ ਹੁੰਦਾ ਸੀ' ਦੇ ਨਾਲ ਦਰਸ਼ਕਾਂ 'ਚ ਹਾਜ਼ਿਰ ਹੋਣ ਜਾ ਰਹੇ ਨੇ ।

https://www.instagram.com/p/B7ifGCLArTN/

ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ,ਪਰ ਇਸ ਤੋਂ ਪਹਿਲਾਂ ਉਹ ਪਾਕਿਸਤਾਨ 'ਚ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਨੇ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਅਰਦਾਸ ਕਰਾਂ ਦੇ ਨਾਲ ਹਾਜ਼ਰੀ ਲਵਾਈ ਸੀ ਅਤੇ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਕਮਾਈ ਦਾ ਰਿਕਾਰਡ ਤੋੜਿਆ ਸੀ ।

Related Post