ਇਸ ਜਾਨਵਰ ਦੀ ਨਕਲ ਕਰਨੀ ਸ਼ਿੰਦੇ ਨੂੰ ਪਈ ਭਾਰੀ, ਜ਼ਰੀਨ ਖ਼ਾਨ ਨੇ ਵੀ ਕਮੈਂਟ ਕਰਕੇ ਆਖੀ ਇਹ ਗੱਲ

By  Lajwinder kaur July 24th 2020 10:48 AM

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਆਪ ਤਾਂ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦੇ ਨੇ । ਪਰ ਉਨ੍ਹਾਂ ਦੇ ਬੱਚੇ ਵੀ ਪਿੱਛੇ ਨਹੀਂ, ਉਨ੍ਹਾਂ ਦੇ ਬੱਚਿਆਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ ।

View this post on Instagram

 

#shindagrewal ?? #ekomgrewal #reel #reelitin #reelitfeelit

A post shared by Gippy Grewal (@gippygrewal) on Jul 23, 2020 at 6:41am PDT

 

ਗਿੱਪੀ ਗਰੇਵਾਲ ਨੇ ਆਪਣੇ ਵੱਡੇ ਪੁੱਤ ਏਕਮ ਤੇ ਵਿਚਕਾਰਲੇ ਪੁੱਤਰ ਸ਼ਿੰਦੇ ਇੱਕ ਪੁਰਾਣੀ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਸ਼ਿੰਦਾ ਡਾਇਨਾਸੌਰ ਦੀ ਨਕਲ ਕਰ ਰਿਹਾ ਹੈ ਤੇ ਜਦੋਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਥ੍ਰੀਡੀ ਡਾਇਨਾਸੌਰ ਨੂੰ ਦੇਖ ਕੇ ਡਰ ਜਾਂਦਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਵੀ ਕਮੈਂਟ ‘ਚ ਹਾਸੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਫੈਨਜ਼ ਵੀ ਕਮੈਂਟਸ ਰਾਹੀਂ ਸ਼ਿੰਦੇ ਦੀ ਚੁਲਬੁਲੇ ਅੰਦਾਜ਼ ਦੀ ਤਾਰੀਫ਼ ਕਰ ਰਹੇ ਨੇ । ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਵਿਊਜ਼ ਤੇ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

Related Post