ਸ਼ਹਿਨਾਜ਼ ਗਿੱਲ ਦੀ Diet ਦਾ ਗਾਇਕ ਗਿੱਪੀ ਗਰੇਵਾਲ ਦੱਸਿਆ ਅਸਲ ਸੱਚ, ਆਲੂ ਦੇ ਪਰਾਂਠੇ ਖਾਂਦੀ ਰੰਗੇ ਹੱਥੀਂ ਫੜੀ ਗਈ ਸ਼ਹਿਨਾਜ਼, ਦੇਖੋ ਵੀਡੀਓ

By  Lajwinder kaur March 8th 2021 03:05 PM -- Updated: March 8th 2021 03:15 PM

ਪੰਜਾਬੀ ਐਕਟਰੈੱਸ ਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀਂ ਆਪਣੀ ਨਵੇਂ ਫ਼ਿਲਮੀ ਪ੍ਰੋਜੈਕਟ ਦੇ ਲਈ ਕੈਨੇਡਾ ‘ਚ ਪਹੁੰਚੀ ਹੋਈ ਹੈ। ਏਕਾਂਤਵਾਸ ਤੋਂ ਬਾਅਦ ਸ਼ਹਿਨਾਜ਼ ਗਿੱਲ ਜੋ ਕਿ ਗਿੱਪੀ ਗਰੇਵਾਲ ਦੀ ਪਰਿਵਾਰ ਵਾਲਿਆਂ ਨੂੰ ਮਿਲਣ ਪਹੁੰਚੀ।

gippy and shenaaz image source- instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਬੇਟੀ ਆਕੀਰਾ ਦੇ ਨਾਲ ਕਿਊਟ ਜਿਹੀ ਵੀਡੀਓ ਪੋਸਟ ਕਰਦੇ ਹੋਏ ਫੈਨਜ਼ ਨੂੰ ‘Happy Women’s Day’ ਦੀ ਦਿੱਤੀ ਵਧਾਈ, ਦੇਖੋ ਵੀਡੀਓ

inside image of shehnaaz gill image source- instagram

ਗਿੱਪੀ ਗਰੇਵਾਲ ਨੇ ਆਪਣੇ ਟਵਿੱਟਰ ਉੱਤੇ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਵੀਡੀਓ ਚ ਦੇਖ ਸਕਦੇ ਹੋ ਸ਼ਹਿਨਾਜ਼ ਗਿੱਲ ਦੱਬਕੇ ਆਲੂ ਦੇ ਪਰਾਂਠੇ ਖਾਂਦੀ ਹੋਈ ਨਜ਼ਰ ਆ ਰਹੀ ਹੈ। ਇਹ ਸਾਰਾ ਨਜ਼ਾਰਾ ਗਿੱਪੀ ਗਰੇਵਾਲ ਨੇ ਆਪਣੇ ਮੋਬਾਈਲ ਫੋਨ ‘ਚ ਕੈਪਚਰ ਕਰ ਲਿਆ। ਗਿੱਪੀ ਗਰੇਵਾਲ ਸ਼ਹਿਨਾਜ਼ ਨੂੰ ਕਹਿ ਰਹੇ ਨੇ –‘ਸ਼ਹਿਨਾਜ਼ ਦੀ ਡਾਇਟ ਚੱਲ ਰਹੀ ਹੈ..ਆ ਦੇਖੋ ਲੋ ਆਲੂ ਵਾਲੇ ਪਰਾਂਠੇ ਚੱਲ ਰਹੇ ਨੇ..’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੱਸ ਦਈਏ ਆਲੂ ਵਾਲੇ ਪਰਾਂਠੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਵੈਸੇ ਵੀ ਪੰਜਾਬੀ ਖਾਣ-ਪੀਣ ਦੇ ਪੂਰੇ ਸ਼ੌਕੀਨ ਕਰਕੇ ਦੁਨੀਆ ਭਰ ਚ ਮਸ਼ਹੂਰ ਨੇ।

inside image of shehnaaz gill with gippy grewal's family image source- instagram

ਟਵਿੱਟਰ ਤੇ ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ ਦਾ ਵਿਚਕਾਰਲਾ ਬੇਟਾ ਸ਼ਿੰਦਾ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗਾ।

 

Diet ???

Ghar de paronthe ?@ishehnaaz_gill pic.twitter.com/Bps26T1w1T

— Gippy Grewal (@GippyGrewal) March 7, 2021

Related Post