ਕੇਕ ਖਾ ਰਿਹਾ ਇਹ ਬੱਚਾ ਅੱਜ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਅਦਾਕਾਰੀ ਦੇ ਖੇਤਰ ਦਾ ਚਮਕਦਾ ਹੋਇਆ ਸਿਤਾਰਾ, ਕੀ ਤੁਸੀਂ ਪਹਿਚਾਣਿਆ ?

By  Lajwinder kaur May 11th 2020 02:47 PM

ਕੋਰੋਨਾ ਵਾਇਰਸ ‘ਤੇ ਚੱਲਦੇ ਲੋਕ ਆਪੋ ਆਪਣੇ ਘਰਾਂ ‘ਚ ਰਹਿਣ ਲਈ ਮਜ਼ਬੂਰ ਨੇ । ਕਿਉਂਕਿ ਘਰ ਰਹਿ ਕੇ ਹੀ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ । ਜਿਸਦੇ ਚੱਲਦੇ ਬਹੁਤ ਸਾਰੇ ਕੰਮਕਾਜ ਬੰਦ ਨੇ ਜਾਂ ਫਿਰ ਲੋਕ ਘਰ ਤੋਂ ਹੀ ਕੰਮ ਕਰ ਰਹੇ ਨੇ । ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਆਪਣਾ ਸਮਾਂ ਘਰ ‘ਚ ਰਹਿ ਕੇ ਬਿਤਾ ਰਹੇ ਨੇ । ਇਸ ਸਮੇਂ ਦਾ ਪੂਰਾ ਲੁਤਫ ਉਠਾਉਂਦੇ ਹੋਏ ਪੰਜਾਬੀ ਕਲਾਕਾਰ ਆਪਣੇ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਹੋਏ ਨੇ । ਪੰਜਾਬੀ ਗਾਇਕ ਆਪਣੀ ਪੁਰਾਣੀ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਨੇ ।

 

View this post on Instagram

 

Happy Mother’s Day ? #MomDad Mere Birthday wale din di photo.

A post shared by Gippy Grewal (@gippygrewal) on May 10, 2020 at 7:47am PDT

ਅਜਿਹੇ ‘ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਬਚਪਨ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਗਿੱਪੀ ਗਰੇਵਾਲ ਆਪਣੇ ਮੰਮੀ ਤੇ ਡੈਡੀ ਦੇ ਨਾਲ ਨਜ਼ਰ ਆ ਰਹੇ ਨੇ । ਇਹ ਫੋਟੋ ਉਨ੍ਹਾਂ ਦੇ ਬਰਥਡੇਅ ਦੀ ਹੈ ਤੇ ਉਨ੍ਹਾਂ ਦੀ ਮੰਮੀ ਕੇਕ ਖਵਾਉਂਦੇ ਹੋਏ ਦਿਖਾਈ ਦੇ ਰਹੇ ਨੇ । ਪ੍ਰਸ਼ੰਸਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ ।

 

View this post on Instagram

 

Today my little one turned 6 Months ? nothing could be more memorable than sharing this wonderful day with you all. #gurbaazgrewal #gippygrewal #ekomgrewal #shindagrewal

A post shared by Gippy Grewal (@gippygrewal) on May 3, 2020 at 7:59am PDT

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਲਾਕਡਾਊਨ ਦੇ ਦੌਰਾਨ ਵੀ ਆਪਣੇ ਨਵੇਂ-ਨਵੇਂ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ‘ਨੱਚ ਨੱਚ’ ਤੇ ‘ਮਿਸ ਯੂ ਗੀਤ’ ਤੋਂ ਬਾਅਦ ‘ਵਿਗੜ ਗਿਆ’ ਸੌਂਗ ਲੈ ਕੇ ਆ ਰਹੇ ਨੇ । ਦਰਸ਼ਕਾਂ ਵੱਲੋਂ ਇਸ ਗੀਤ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

 

View this post on Instagram

 

Hanji Ready Ho Vigad Gaya Out On 13th May 2020 ??? @thehumblemusic @ravhanjra @snappybeats @sukhsanghera #gippygrewal #humblemusic #vigadgaya

A post shared by Gippy Grewal (@gippygrewal) on May 6, 2020 at 1:29am PDT

Related Post