ਢਿੱਡੀਂ ਪੀੜ੍ਹਾਂ ਪਾਉਣ ਲਈ ਤਿਆਰ ਹੈ ਮੰਜੇ ਬਿਸਤਰੇ-2, ਫ਼ਿਲਮ ਦੇ ਹੋਰ ਕਲਿੱਪ ਗਿੱਪੀ ਗਰੇਵਾਲ ਨੇ ਕੀਤੇ ਸਾਂਝੇ
Shaminder
April 4th 2019 11:51 AM
ਆਪਣੀ ਫ਼ਿਲਮ ਮੰਜੇ ਬਿਸਤਰੇ -2 ਨੂੰ ਲੈ ਕੇ ਗਿੱਪੀ ਗਰੇਵਾਲ ਬੇਹੱਦ ਉਤਸ਼ਾਹਿਤ ਨੇ ਅਤੇ ਉਹ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕਰ ਰਹੇ ਨੇ । ਉਨ੍ਹਾਂ ਨੇ ਇਸ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਬਾਪੂ ਯਾਨੀ ਕਿ ਕਰਮਜੀਤ ਅਨਮੋਲ ਨੂੰ ਪੁੱਛ ਰਹੇ ਨੇ ਕਿ ਉਨ੍ਹਾਂ ਦੇ ਵਿਆਹ 'ਚ ਲੱਡੂਆਂ ਦਾ ਸਾਈਜ਼ ਕਿੰਨਾ ਵੱਡਾ ਸੀ । ਇਸ ਵੀਡੀਓ 'ਚ ਰਾਣਾ ਜੰਗ ਬਹਾਦਰ ,ਹੌਬੀ ਧਾਲੀਵਾਲ ਅਤੇ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ ਅਤੇ ਇਹ ਸਭ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ।