ਸੋਸ਼ਲ ਮੀਡੀਆ ਉੱਤੇ ਛਾਇਆ ਗਿੱਪੀ ਗਰੇਵਾਲ ਦੀ ਜ਼ਬਰਦਸਤ ਲੁੱਕ ਵਾਲਾ ਪੋਸਟ, ‘ਗੇਜਾ’ ਨਾਂਅ ਦੇ ਕਿਰਦਾਰ ‘ਚ ਆਉਣਗੇ ਨਜ਼ਰ

By  Lajwinder kaur July 31st 2020 11:30 AM

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣਾ ਨਵਾਂ ਪੋਸਟਰ ਪਾ ਕੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਮਚਾ ਦਿੱਤੀ ਹੈ । ਪੋਸਟਰ ‘ਚ ਉਨ੍ਹਾਂ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ ।

ਹੋਰ ਵੇਖੋ : ਗੁਰਬਾਜ਼ ਸਿੰਘ ਗਰੇਵਾਲ ਦਾ ਇਹ ਨਵਾਂ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪੰਜਾਬੀ ਕਲਾਕਾਰਾਂ ਨੇ ਵੀ ਕੀਤੇ ਕਮੈਂਟਸ

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਪੇਸ਼ ਕਰ ਰਹੇ ਹਾਂ ਗੇਜਾ ...ਪੰਮੇ (ਪ੍ਰਿੰਸ ਕੰਵਲਜੀਤ) ਤੇ ਸ਼ਿੰਦਾ (ਧੀਰਜ ਕੁਮਾਰ) ਨਾਲ ਬਹੁਤ ਜਲਦ ਆ ਰਿਹਾ ਹੈ । ਦਰਸ਼ਕਾਂ ਤੇ ਪੰਜਾਬੀ ਕਲਾਕਾਰਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ । ਪੰਜਾਬੀ ਗਾਇਕ ਜੈ ਰੰਧਾਵਾ, ਬੱਬਲ ਰਾਏ, ਜਗਜੀਤ ਸੰਧੂ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਗਿੱਪੀ ਗਰੇਵਾਲ ਦੀ ਲੁੱਕ ਦੀ ਤਾਰੀਫ਼ ਕੀਤੀ ਹੈ ।

ਦੱਸ ਦਈਏ ਕੁਝ ਮਹੀਨੇ ਪਹਿਲਾਂ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਵਾਰਨਿੰਗ (Warning) ਲੈ ਕੇ ਆਏ ਸੀ । ਜਿਸ ‘ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ । ਇਸ ਵੈੱਬ ਸੀਰੀਜ਼ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਸੀ । ਡਿਜੀਟਲ ਦੁਨੀਆ ‘ਚ  ਗਿੱਪੀ ਗਰੇਵਾਲ ਦਾ ਰੱਖਿਆ ਕਦਮ ਕਾਮਯਾਬ ਰਿਹਾ ਸੀ ਇਸ ਵੈੱਬ ਸੀਰੀਜ਼ ਨੂੰ ਚੰਗਾ ਹੁੰਗਾਰਾ ਮਿਲੀਆ ਸੀ । ਹੁਣ ਗਿੱਪੀ ਗਰੇਵਾਲ ਖੁਦ ਇਸ ਵੈੱਬ ਸੀਰੀਜ਼ ਦੇ ਅਗਲੇ ਭਾਗ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਵਾਰਨਿੰਗ ‘ਚ ਗਿੱਪੀ ਗਰੇਵਾਲ ਗੇਜਾ ਨਾਂਅ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਉਣਗੇ।

Related Post