ਸਰਦਾਰੀ ਲੁੱਕ ‘ਚ ਨਜ਼ਰ ਆਏ ਗਿੱਪੀ ਗਰੇਵਾਲ, ਗੁਲਾਬੀ ਪੱਗ ‘ਚ ਨਜ਼ਰ ਆਏ ਗਾਇਕ, ਕਲਾਕਾਰ ਕਮੈਂਟਸ ਕਰਕੇ ਕਰ ਰਹੇ ਨੇ ਤਾਰੀਫਾਂ

By  Lajwinder kaur August 13th 2020 03:29 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ ।  ਉਨ੍ਹਾਂ ਨੇ ਫੈਨਜ਼ ਦੇ ਨਾਲ ਸਰਦਾਰੀ ਲੁੱਕ ਵਾਲੀ ਇੱਕ ਤਸਵੀਰ ਸਾਂਝੀ ਕੀਤੀ ਹੈ । ਗਿੱਪੀ ਗਰੇਵਾਲ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਹੈ । ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਗਿੱਪੀ ਗਰੇਵਾਲ ਦੀ ਇਸ ਲੁੱਕ ਦੀ ਤਾਰੀਫ ਕਰ ਰਹੇ ਨੇ । ਇਸ ਫੋਟੋ ਉੱਤੇ ਵੱਡੀ ਗਿਣਤੀ ‘ਚ ਲਾਇਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਉਹ ਇਸ ਸਾਲ ‘ਇੱਕ ਸੰਧੂ ਹੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ ।

Related Post