ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਦੀ ਰਿਲੀਜ਼ ਡੇਟ ‘ਚ ਬਦਲਾਅ, ਜਾਣੋ 13 ਸਤੰਬਰ ਦੀ ਬਜਾਏ ਹੁਣ ਕਿਸ ਦਿਨ ਹੋਵੇਗੀ ਰਿਲੀਜ਼

By  Lajwinder kaur July 26th 2019 12:03 PM

‘ਅਰਦਾਸ ਕਰਾਂ’ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾਉਣ ਵਾਲੇ ਗਿੱਪੀ ਗਰੇਵਾਲ ਜਿਹੜੇ ਇਸ ਸਾਲ ਇੱਕ ਤੋਂ ਬਾਅਦ ਇੱਕ ਫ਼ਿਲਮ ਲੈ ਕੇ ਆ ਰਹੇ ਹਨ। ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਉਣ ਵਾਲੀ ਫ਼ਿਲਮ ‘ਡਾਕਾ’ ਦੀ ਨਵੀਂ ਰਿਲੀਜ਼ ਡੇਟ ਬਾਰੇ ਦੱਸਿਆ ਹੈ।

View this post on Instagram

 

DAAKA Releasing Worldwide 1st November 2019. Directed by - Baljit Singh Deo

A post shared by Gippy Grewal (@gippygrewal) on Jul 25, 2019 at 6:48am PDT

ਹੋਰ ਵੇਖੋ:ਬੱਬਲ ਰਾਏ ‘ਅਰਦਾਸ ਕਰਾਂ’ ਦੇ ਨਾਲ ਜੁੜੇ ਆਪਣੇ ਅਹਿਸਾਸ ਨੂੰ ਕੀਤਾ ਸਾਂਝਾ, ਦੇਖੋ ਵੀਡੀਓ

ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਡਾਕਾ 1 ਨਵੰਬਰ 2019 ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ,

ਬਲਜੀਤ ਸਿੰਘ ਦਿਓ ਨੇ ਡਾਇਰੈਕਟਰ ਕੀਤਾ ਹੈ’

View this post on Instagram

 

*Bhushan Kumar – Gippy Grewal’s next ‘DAAKA’ to release on Sept 13, 2019* Bhushan Kumar’s T-Series and Punjabi singer - actor Gippy Grewal’s Humble Motion Pictures first joint production ‘Daaka’ will release on Sept 13, 2019. Starring Gippy Grewal and Zarine Khan, this heist film is directed by Baljit Singh Deo, who last directed Gippy’s Manje Bistre. The story is written by Gippy Grewal himself while the dialogues are by Naresh Kathooria. The film is produced by Bhushan Kumar, Krishan Kumar, Gippy Grewal and Ravneet Kaur Grewal. @humblemotionpictures @tseries.official @bal_deo @nareshkathooria @zareenkhan @harjeetsphotography

A post shared by Gippy Grewal (@gippygrewal) on Mar 29, 2019 at 12:41am PDT

ਦੱਸ ਦਈਏ ਪਹਿਲਾਂ ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਰਿਲੀਜ਼ ਡੇਟ ‘ਚ ਬਦਲਾਅ ਕਰਕੇ ਇੱਕ ਨਵੰਬਰ ਕਰ ਦਿੱਤੀ ਗਈ ਹੈ। ਜਿਸਦੇ ਚੱਲਦੇ ਪ੍ਰਸ਼ੰਸਕਾਂ ਨੂੰ ਡੇਢ ਮਹੀਨਾ ਦੇ ਲਗਭਗ ਹੋਰ ਇੰਤਜ਼ਾਰ ਕਰਨਾ ਪੈਣਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਗਿੱਪੀ ਗਰੇਵਾਲ ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਉਣਗੇ। ਜੇ ਗੱਲ ਕਰੀਏ ਇਸ ਜੋੜੀ ਦੀ ਤਾਂ ਇਹ 2014 ‘ਚ ਆਈ ਫ਼ਿਲਮ ‘ਜੱਟ ਜੇਮਸ ਬੌਂਡ’ ‘ਚ ਨਜ਼ਰ ਆਈ ਸੀ ਤੇ ਦਰਸ਼ਕਾਂ ਵੱਲ ਖੂਬ ਪਸੰਦ ਕੀਤੀ ਗਈ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਹੌਬੀ ਧਾਲੀਵਾਲ, ਨਰੇਸ਼ ਕਠੂਰੀਆ ਵਰਗੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ। ‘ਡਾਕਾ’ ਫ਼ਿਲਮ ਨੂੰ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇੱਕ ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।

Related Post