ਗਿੱਪੀ ਗਰੇਵਾਲ ਨੇ ਸ਼ਿੰਦਾ ਤੇ ਖਾਲਸਾ ਸਕੂਲ ਦੇ ਬੱਚਿਆਂ ਨਾਲ ਬਿਤਾਏ ਪਲਾਂ ਨੂੰ ਕੀਤਾ ਸਾਂਝਾ

By  Lajwinder kaur June 4th 2019 02:50 PM

ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ‘ਅਰਦਾਸ ਕਰਾਂ’ ਜੋ ਕਿ ਅਰਦਾਸ ਫ਼ਿਲਮ ਦਾ ਦੂਜਾ ਭਾਗ ਹੈ। ਜਿਸ ਨੂੰ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ‘ਅਰਦਾਸ ਕਰਾਂ’ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲਕੇ ਲਿਖਿਆ ਹੈ। ਇਸ ਫ਼ਿਲਮ ‘ਚ ਡਾਇਲਾਗ ਰਾਣਾ ਰਣਬੀਰ ਵੱਲੋਂ ਲਿਖੇ ਗਏ ਹਨ।

View this post on Instagram

 

Official Teaser @ardaaskaraan ? Worldwide releasing #19july2019 @ghuggigurpreet #gippygrewal @mehervij786 @bal_deo @thejapjikhaira @sapnapabbi_sappers @officialranaranbir @jatindershah10 @malkeetrauni @sohi_sardar #ranajungbahadur #yograjsingh ji #shindagrewal @babbalrai9 @raghveerboliofficial @sidhukuljindersingh @tarannumthind @humblemotionpictures @omjeegroup @munishksahni @sagamusicofficial @unisysinfosolutions

A post shared by Gippy Grewal (@gippygrewal) on May 27, 2019 at 5:35am PDT

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘While Shooting @ardaaskaraan in canada #KhalsaSchool

#19july2019 #ShindaGrewal #ardaaskaraan’

ਇਸ ਤਸਵੀਰ ‘ਚ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦਾ ਪੁੱਤਰ ਸ਼ਿੰਦਾ ਗਰੇਵਾਲ ਨਜ਼ਰ ਆ ਰਿਹਾ ਹੈ। ਇਹ ਤਸਵੀਰ ਅਰਦਾਸ ਕਰਾਂ ਫ਼ਿਲਮ ਦੇ ਸ਼ੂਟਿੰਗ ਟਾਇਮ ਦੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੈਨੇਡਾ ‘ਚ ਹੀ ਹੋਈ ਹੈ। ਇਹ ਤਸਵੀਰ ਕੈਨੇਡਾ ਦੇ ਖਾਲਸਾ ਸਕੂਲ ਦੀ ਹੈ। ਇਸ ਤਸਵੀਰ ‘ਚ ਗਿੱਪੀ ਗਰੇਵਾਲ ਸਾਰੇ ਬੱਚਿਆਂ ਦੇ ਨਾਲ ਜ਼ਮੀਨ ਉੱਤੇ ਬੈਠੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਫ਼ਿਲਮ ਦਾ ਟੀਜ਼ਰ ਵੀ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

View this post on Instagram

 

While Shooting @ardaaskaraan in canada #KhalsaSchool #19july2019 #ShindaGrewal #ardaaskaraan

A post shared by Gippy Grewal (@gippygrewal) on Jun 2, 2019 at 6:30am PDT

ਹੋਰ ਵੇਖੋ:ਰਿਦਮ ਬੁਆਏਜ਼ ਦੀ ਅਗਲੀ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਲੱਗੇਗਾ ਪਾਕਿਸਤਾਨੀ ਕਲਾਕਾਰਾਂ ਦਾ ਤੜਕਾ

ਅਰਦਾਸ ਕਰਾਂ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਬਣੀ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

Related Post