ਗਿੱਪੀ ਗਰੇਵਾਲ ਨੇ ਆਪਣੇ ਭਰਾ ਸਿੱਪੀ ਗਰੇਵਾਲ ਤੇ ਗੁਰਦਾਸ ਮਾਨ ਦੇ ਨਾਲ ਸਾਂਝਾ ਕੀਤਾ ਇਹ ਖ਼ੂਬਸੂਰਤ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur January 21st 2022 05:08 PM

ਪੰਜਾਬੀ ਗਾਇਕ/ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਹਨੀਮੂਨ ਦੀ ਸ਼ੂਟਿੰਗ ਚ ਬਿਜ਼ੀ ਚੱਲ ਰਹੇ ਨੇ। ਪਰ ਉਹ ਆਪਣੀ ਇਨੀਂ ਮਸ਼ਰੂਫੀਅਤ ਚੋਂ ਵੀ ਉਹ ਆਪਣੇ ਲਈ ਕੁਝ ਸਮੇਂ ਕੱਢ ਹੀ ਲੈਂ ਦੇ ਨੇ ਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਖ਼ੂਬਸੂਰਤ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਪਤੀ ਦੀ ਯਾਦ 'ਚ ਭਾਵੁਕ ਹੋਈ ਸ਼ਰਧਾ ਆਰਿਆ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੇ ਹਨੀਮੂਨ ਦੀਆਂ ਅਣਦੇਖੀਆਂ ਰੋਮਾਂਟਿਕ ਤਸਵੀਰਾਂ 

gippy with mother

ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ ਵੀ ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਗਿੱਪੀ ਗਰੇਵਾਲ ਆਪਣੇ ਵੱਡੇ ਭਰਾ ਸਿੱਪੀ ਗਰੇਵਾਲ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਗਿੱਪੀ ਗਰੇਵਾਲ ਦੀ ਮੰਮੀ ਵੀ ਦਿਖਾਈ ਦੇ ਰਹੇ ਨੇ। ਕੁਝ ਹੀ ਸਮੇਂ ‘ਚ ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : 'ਗਹਿਰਾਈਆਂ' ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ 'ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

gippy grewal birthday celebration pics

ਜੇ ਗੱਲ ਕਰੀਏ ਗਿੱਪੀ ਗਰੇਵਾਲ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਉਹ ਦਰਜੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ, ਜਿਸ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ ਤੇ ਕਈ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ। ਦੱਸ ਦਈਏ ਏਨੀਂ ਦਿਨੀਂ ਗਿੱਪੀ ਗਰੇਵਾਲ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਤੋਂ ਪੰਜਾਬ ਆਏ ਹੋਏ ਹਨ।

 

 

View this post on Instagram

 

A post shared by ????? ?????? (@gippygrewal)

Related Post