ਗਿੱਪੀ ਗਰੇਵਾਲ ਨੇ ਨਰੇਸ਼ ਕਥੂਰੀਆ ਨਾਲ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ

By  Pushp Raj March 24th 2022 04:32 PM -- Updated: March 24th 2022 04:34 PM

ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਹਨੀਮੂਨ ਦੀ ਸ਼ੂਟਿੰਗ ਕਰ ਰਹੇ ਹਨ। ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਕੋਈ ਨਾ ਕੋਈ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਗਿੱਪੀ ਗਰੇਵਾਲ ਨੇ ਕਲਾਕਾਰ ਸਾਥੀ ਨਰੇਸ਼ ਕਥੂਰੀਆ ਨਾਲ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਗਿੱਪੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਨਰੇਸ਼ ਕਥੂਰੀਆ ਨੂੰ ਮੱਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਗਿੱਪੀ ਨੇ ਕੈਪਸ਼ਨ 'ਤੇ ਟਾਈਟਲ ਦਿੱਤਾ ਹੈ ਗਿੱਪੀ ਗਰੇਵਾਲ ਤੇ ਨਰੇਸ਼ ਕਕਥੂਰੀਆ।

ਵੀਡੀਓ ਵਿੱਚ ਗਿੱਪੀ ਨਰੇਸ਼ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਉਸ ਨੂੰ ਅਜਿਹੀ ਗੱਲ ਦੱਸਣ ਜਾ ਰਹੇ ਹਨ, ਜੋ ਨਾਂ ਅਜੇ ਤੱਕ ਕਿਸੇ ਨੇ ਉਨ੍ਹਾਂ ਨੂੰ ਦੱਸੀ ਹੈ ਤੇ ਨਾਂ ਹੀ ਕੋਈ ਅੱਗੇ ਦੱਸੇਗਾ। ਅੱਗੇ ਗਿੱਪੀ ਕਹਿੰਦੇ ਨੇ ਕੀ ਤੈਨੂੰ ਪਤਾ ਹੈ ਕਿ ਬੰਦੇ ਦੀ ਅੱਖ ਕਦੋਂ ਖੁੱਲ੍ਹਦੀ ਹੈ, ਅਗੇ ਤੋਂ ਨਰੇਸ਼ ਨੇ ਜਵਾਬ ਦਿੱਤਾ ਨਹੀਂ ਤਾਂ ਗਿੱਪੀ ਕਹਿੰਦੇ ਹਨ ਬੰਦੇ ਦੀ ਅੱਖ ਕਦੋਂ ਖੁੱਲ੍ਹਦੀ ਹੈ ਤਾਂ ਗਿੱਪੀ ਕਹਿੰਦੇ ਨੇ ਜਦੋਂ ਬੰਦਾ ਜਾਗ ਜਾਵੇ। ਇਹ ਪੰਚ ਲਾਈਨ ਹਾਸੇ ਦੇ ਸੰਗੀਤ ਨਾਲ ਖ਼ਤਮ ਹੁੰਦੀ ਹੈ।

ਹੋਰ ਪੜ੍ਹੋ : ਇਮਰਾਨ ਹਾਸ਼ਮੀ ਅੱਜ ਮਨਾ ਰਹੇ ਨੇ ਆਪਣਾ 43 ਵਾਂ ਜਨਮਦਿਨ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

ਗਿੱਪੀ ਗਰੇਵਾਲ ਦੇ ਫੈਨਜ਼ ਉਨ੍ਹਾਂ ਦੀ ਫਨੀ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈਆਂ ਨੇ ਉਨ੍ਹਾਂ ਦੀ ਇਸ ਵੀਡੀਓ 'ਤੇ ਦਿਲ ਵਾਲੇ ਈਮੋਜੀ ਅਤੇ ਕਈਆਂ ਹਾਸੇ ਭਰੇ ਈਮੋਜੀਸ ਸ਼ੇਅਰ ਕੀਤੇ ਹਨ। ਇੱਕ ਯੂਜ਼ਰ  ਨੇ ਕਮੈਂਟ ਕੀਤਾ , "ਇਹ ਤਾਂ ਹੋਇ ਬੰਦੇ ਦੀ ਅੱਖ, ਮੈਂ ਪੁੱਛਣਾ ਚਾਹੁੰਦਾ ਸੀ ਇਹ ਤਾਂ ਮਰਦਾਂ ਬਾਰੇ ਹੈ, ਪਰ ਇਹ ਵੀ ਦੱਸ ਦਵੋਂ ਕਿ ਔਰਤਾਂ ਦੀ ਅੱਖ ਕਦੋਂ ਖੁੱਲਦੀ ਹੈ?"

ਦੱਸ ਦਈਏ ਗਿੱਪੀ ਗਰੇਵਾਲ ਜਲਦ ਹੀ ਆਪਣੀ ਨਵੀਂ ਫ਼ਿਲਮ ਹਨੀਮੂਨ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਫਿਲਹਾਲ ਅਜੇ ਇਸ ਫ਼ਿਲਮ ਦੀ ਸ਼ੂਟਿੰਗ ਜਾਰੀ ਹੈ। ਇਸ ਫ਼ਿਲਮ ਵਿੱਚ ਗਿੱਪੀ ਦੇ ਨਾਲ ਜੈਸਮੀਨ ਭਸੀਨ ਵੀ ਲੀਡ ਰੋਲ ਵਿੱਚ ਨਜ਼ਰ ਆਵੇਗੀ।

 

View this post on Instagram

 

A post shared by ????? ?????? (@gippygrewal)

Related Post