ਇਮਰਾਨ ਹਾਸ਼ਮੀ ਅੱਜ ਮਨਾ ਰਹੇ ਨੇ ਆਪਣਾ 43 ਵਾਂ ਜਨਮਦਿਨ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

written by Pushp Raj | March 24, 2022

ਬਾਲੀਵੁੱਡ ਦੇ 'ਸੀਰੀਅਲ ਕਿਸਰ' ਨਾਂਅ ਤੋਂ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਵੀਰਵਾਰ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਇਮਰਾਨ ਹਾਸ਼ਮੀ ਨੇ ਖ਼ੁਦ ਦੇ ਦਮ 'ਤੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ। ਉਨ੍ਹਾਂ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਵੀ ਦਿੱਤੀਆ। ਆਓ ਇਮਰਾਨ ਦੇ ਜਨਮਦਿਨ ਦੇ ਮੌਕੇ 'ਤੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ।


ਇਮਰਾਨ ਹਾਸ਼ਮੀ ਦਾ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਸਾਲ 1979 'ਚ ਹੋਇਆ। ਇਮਰਾਨ ਦੀ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਹੈ। ਭੱਟ ਕੈਂਪ ਤੋਂ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕਰਨ ਵਾਲੇ ਇਮਰਾਨ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਮਰਾਨ ਹਾਸ਼ਮੀ ਫਿਲਮ ਇੰਡਸਟਰੀ 'ਚ ਲਗਭਗ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ।

ਇਮਰਾਨ ਹਾਸ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਫ਼ਿਲਮ 'ਫੁਟਪਾਥ' ਨਾਲ ਕੀਤੀ ਸੀ। ਇਮਰਾਨ ਹਾਸ਼ਮੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਆਲੀਆ ਭੱਟ, ਪੂਜਾ ਭੱਟ ਅਤੇ ਫਿਲਮ ਨਿਰਦੇਸ਼ਕ ਮੋਹਿਤ ਸੂਰੀ ਰਿਸ਼ਤੇ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਹਨ। ਅਜਿਹੇ 'ਚ ਇਮਰਾਨ ਨੇ ਫੈਮਿਲੀ ਪ੍ਰੋਡਕਸ਼ਨ 'ਚ ਆਪਣੇ ਕਰੀਅਰ 'ਚ ਜ਼ਿਆਦਾ ਫਿਲਮਾਂ ਕੀਤੀਆਂ ਹਨ।


ਸਾਲ 2002 'ਚ ਰਿਲੀਜ਼ ਹੋਈ ਵਿਕਰਮ ਭੱਟ ਦੀ ਫਿਲਮ 'ਰਾਜ਼' ਬਾਲੀਵੁੱਡ ਦੀਆਂ ਹਿੱਟ ਫਿਲਮਾਂ 'ਚ ਸ਼ਾਮਲ ਹੈ। ਇਮਰਾਨ ਨੇ ਇਸ ਫਿਲਮ 'ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਮਰਾਨ ਹਾਸ਼ਮੀ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ 'ਮਰਡਰ', 'ਆਸ਼ਿਕ ਬਨਾਇਆ ਆਪਨੇ', 'ਜੰਨਤ' ਅਤੇ 'ਵਨਸ ਅਪੋਨ ਏ ਟਾਈਮ ਇਨ ਮੁੰਬਈ' ਵਰਗੀਆਂ ਫਿਲਮਾਂ ਸ਼ਾਮਲ ਹਨ।

ਇਮਰਾਨ ਹਾਸ਼ਮੀ ਨੂੰ ਬਾਲੀਵੁੱਡ ਵਿੱਚ 'ਸੀਰੀਅਲ ਕਿਸਰ' ਵਜੋਂ ਜਾਣਿਆ ਜਾਂਦਾ ਹੈ। ਇਮਰਾਨ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ 'ਚ ਕਿਸਿੰਗ ਸੀਨ ਦਿੱਤੇ ਹਨ। ਫਿਲਮੀ ਦੁਨੀਆ 'ਚ ਇਮਰਾਨ ਹਾਸ਼ਮੀ ਨੇ ਫਿਲਮ 'ਰਾਜ਼-3' 'ਚ ਬਿਪਾਸ਼ਾ ਬਾਸੂ ਨਾਲ ਸਭ ਤੋਂ ਲੰਬਾ 20 ਮਿੰਟ ਦਾ ਕਿਸਿੰਗ ਸੀਨ ਫਿਲਮਾਇਆ ਸੀ। ਜਿਸ ਮਗਰੋਂ ਉਨ੍ਹਾਂ ਦੀ ਪਤਨੀ ਉਨ੍ਹਾਂ ਕੋਲੋਂ ਨਾਰਾਜ਼ ਹੋ ਗਈ ਸੀ।

ਹੋਰ ਪੜ੍ਹੋ : ਐਸਐਸ ਰਾਜਮੌਲੀ ਦੀ ਫ਼ਿਲਮ RRR ਕਿਸ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ 

ਇਮਰਾਨ ਹਾਸ਼ਮੀ ਆਖਰੀ ਵਾਰ ਫਿਲਮ 'ਚਹਿਰੇ' 'ਚ ਨਜ਼ਰ ਆਏ ਸਨ। ਫਿਲਮ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ। ਇਮਰਾਨ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਸ਼ਾਮਲ ਹੈ, ਜਿਸ 'ਚ ਉਹ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਇਮਰਾਨ ਖਾਨ ਕੋਲ ਅਕਸ਼ੈ ਕੁਮਾਰ ਨਾਲ 'ਸੈਲਫੀ' (2019 ਮਲਿਆਲਮ ਫਿਲਮ ਡਰਾਈਵਿੰਗ ਲਾਇਸੈਂਸ ਦਾ ਅਧਿਕਾਰਤ ਹਿੰਦੀ ਰੀਮੇਕ), ਕਾਮੇਡੀ ਫਿਲਮ 'ਸਬ ਫਸਟ ਕਲਾਸ ਹੈ' ਅਤੇ 'ਫਾਦਰਜ਼ ਡੇਅ' ਹੈ। ਫਿਲਮ 'ਫਾਦਰਜ਼ ਡੇਅ' ਇੱਕ ਸੱਚੀ ਘਟਨਾ 'ਤੇ ਆਧਾਰਿਤ ਫਿਲਮ ਹੋਵੇਗੀ, ਜਿਸ ਨੂੰ ਸ਼ਾਂਤਨੂ ਬਾਗਚੀ ਪ੍ਰੋਡਿਊਸ ਕਰਨਗੇ। ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਜਾਸੂਸ ਸੂਰਿਆਕਾਂਤ ਦੀ ਭੂਮਿਕਾ ਨਿਭਾਉਣਗੇ, ਜਿਸ ਨੇ 120 ਬੱਚਿਆਂ ਦੇ ਅਗਵਾ ਮਾਮਲੇ ਨੂੰ ਸੁਲਝਾਇਆ ਸੀ।

You may also like