#AskThem ਗੀਤ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਤੁਹਾਡਾ ਕੀ ਕਹਿਣਾ ਹੈ ਗਿੱਪੀ ਗਰੇਵਾਲ ਤੇ ਕਰਨ ਔਜਲਾ ਦੀ ਜੋੜੀ ਬਾਰੇ?

By  Lajwinder kaur September 16th 2020 12:56 PM -- Updated: September 16th 2020 01:07 PM

ਗਿੱਪੀ ਗਰੇਵਾਲ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ । ਜੀ ਹਾਂ ਇਸ ਗੀਤ ਦੀ ਦਰਸ਼ਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸਨ ।   ਹੋਰ ਪੜ੍ਹੋ : ਕਰਨ ਔਜਲਾ ਦਾ ਨਵਾਂ ਗੀਤ ‘No Need’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ

ਉਨ੍ਹਾਂ ਦੇ ਨਵੇਂ ਆਉਣ ਵਾਲੇ ਗੀਤ ਦਾ ਨਾਂਅ ਹੈ ‘Ask Them’ । ਇਸ ਗੀਤ ਦੇ ਬੋਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਗੀਤਕਾਰ ਕਰਨ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ।

karan aujla new song

‘Ask Them’ ਗੀਤ ‘ਚ ਪਰੂਫ ਦਾ ਮਿਊਜ਼ਿਕ ਹੋਵੇਗਾ । ਗਿੱਪੀ ਗਰੇਵਾਲ ਦੇ ਨਾਲ ਫੀਚਰਿੰਗ ਕਰਨਗੇ ਕਰਨ ਔਜਲਾ ।

ਗੀਤ ਦੇ ਪੋਸਟਰ ਉੱਤੇ ਦੋਵਾਂ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ । ਜਿਸ ਕਰਕੇ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਗੀਤ ਦਾ ਵੀਡੀਓ ਰੋਬੀ ਸਿੰਘ ਤੇ ਸੁੱਖ ਸੰਘੇੜਾ ਵੱਲੋਂ ਤਿਆਰ ਕੀਤੀ ਹੈ । ਇਹ ਪੂਰਾ ਗੀਤ 22 ਸਤੰਬਰ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ ।

gippy grewal instagram

 

Related Post