ਗਿੱਪੀ ਗਰੇਵਾਲ ਨੇ ‘ਅਰਦਾਸ ਕਰਾਂ’ ਨੂੰ ਏਨਾ ਪਿਆਰ ਦੇਣ ਲਈ ਦਰਸ਼ਕਾਂ ਤੋਂ ਲੈ ਕੇ ਪੂਰੀ ਟੀਮ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ, ਦੇਖੋ ਵੀਡੀਓ

By  Lajwinder kaur August 1st 2019 10:46 AM -- Updated: August 1st 2019 10:50 AM

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜਿਸ ਨੇ ਦਰਸ਼ਕਾਂ ਦੇ ਮਨਾਂ ਨੂੰ ਜਿੱਤ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ‘ਅਰਦਾਸ ਕਰਾਂ’ ਅਜਿਹੀ ਫ਼ਿਲਮ ਹੈ ਜਿਸ ਨੂੰ ਨੌਜਵਾਨ ਤੋਂ  ਲੈ ਕੇ ਬਜ਼ੁਰਗ ਹਰ ਵਰਗ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਜ਼ਿੰਦਗੀ ਨੂੰ ਖ਼ੂਬਸੂਰਤੀ ਦੇ ਨਾਲ ਜਿਉਂਣ ਦੇ ਢੰਗ ਨੂੰ ਬਿਆਨ ਕਰਦੀ ਇਹ ਫ਼ਿਲਮ 'ਅਰਦਾਸ ਕਰਾਂ' ਹਰ ਪੱਖ ਤੋਂ ਸਫ਼ਲ ਸਾਬਿਤ ਰਹੀ ਹੈ।

 

View this post on Instagram

 

Thank you so much once again for loving and supporting @ardaaskaraan #gippygrewal #ardaaskaraan

A post shared by Gippy Grewal (@gippygrewal) on Jul 31, 2019 at 7:03am PDT

ਹੋਰ ਵੇਖੋ:ਗਿੱਪੀ ਗਰੇਵਾਲ ਨੇ ਸ਼ਿੰਦਾ ਤੇ ਖਾਲਸਾ ਸਕੂਲ ਦੇ ਬੱਚਿਆਂ ਨਾਲ ਬਿਤਾਏ ਪਲਾਂ ਨੂੰ ਕੀਤਾ ਸਾਂਝਾ

ਜਿਸਦੇ ਚੱਲਦੇ ‘ਅਰਦਾਸ ਕਰਾਂ’ ਦੇ ਪ੍ਰੋਡਿਊਸਰ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਬਹੁਤ ਹੀ ਪਿਆਰੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਅਰਦਾਸ ਕਰਾਂ ਨੂੰ ਏਨਾ ਪਿਆਰ ਦੇਣ ਲਈ ਆਪਣੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹੀਂ ਨਹੀਂ ਉਨ੍ਹਾਂ ਨੇ ਫ਼ਿਲਮ ਬਣਾਉਣ ਵਿੱਚ ਜਿੰਨੇ ਵੀ ਕਾਰਿਊ ਮੈਂਬਰ ਨੇ ਸਹਿਯੋਗ ਦਿੱਤਾ ਹੈ ਭਾਵੇਂ ਉਹ ਸਕ੍ਰਿਪਟ ਰਾਈਟਰ, ਸਟਾਰ ਕਾਸਟ, ਟੈਕਨੀਕਲ ਕਰਿਊ ਹੋਵੇ ਸਭ ਦਾ ਤੈਅ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਸ਼ਬਦ ਨਹੀਂ ਕਿਵੇਂ ਸਭ ਦਾ ਧੰਨਵਾਦ ਕਰਾਂ।

View this post on Instagram

 

Tere Rang Niyare ? @ardaaskaraan in cinemas now ??? #ardaaskaraan #gippygrewal

A post shared by Gippy Grewal (@gippygrewal) on Jul 28, 2019 at 6:49pm PDT

ਜੇ ਗੱਲ ਕੀਤੀ ਜਾਵੇ ਫ਼ਿਲਮ ਦੇ ਕਿਰਦਾਰਾਂ ਦੀ ਤਾਂ ਗਿੱਪੀ ਗਰੇਵਾਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਯੋਗਰਾਜ ਸਿੰਘ ਤੇ ਕਈ ਹੋਰ ਦਿੱਗਜ ਕਲਾਕਾਰਾਂ ਨੇ ਇਸ ਫ਼ਿਲਮ ‘ਚ ਕੰਮ ਕੀਤਾ ਹੈ।

Related Post