ਗਿੱਪੀ ਗਰੇਵਾਲ ਨੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਘਰ ‘ਚ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਇਹ ਵੀਡੀਓ

By  Lajwinder kaur May 19th 2021 04:27 PM -- Updated: May 19th 2021 04:38 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਪੁਰਾਣਾ ਅਣਦੇਖਿਆ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

inside image of gippy grewal and shinda grewal image source- instagram

ਹੋਰ ਪੜ੍ਹੋ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਕੁਲਵਿੰਦਰ ਬਿੱਲਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

comments on gippy grewal instagram video image source- instagram

ਇਹ ਵੀਡੀਓ ਉਨ੍ਹਾਂ ਦੇ ਕੈਨੇਡਾ ਵਾਲੇ ਘਰ ਦਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਿਰ ‘ਤੇ ਚੁੱਕ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਚ ਸ਼ਿੰਦਾ ਵੀ ਨਜ਼ਰ ਆ ਰਿਹਾ ਹੈ। ਇਸ ਅਣਦੇਖੀ ਵੀਡੀਓ ਨੂੰ ਉਨ੍ਹਾਂ ਨੇ ਅੱਜ ਹੀ ਰਿਲੀਜ਼ ਹੋਏ ਕੁਲਵਿੰਦਰ ਬਿੱਲਾ ਦੇ ਨਵੇਂ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਦੇ ਨਾਲ ਪੋਸਟ ਕੀਤਾ ਹੈ ।  ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਵਾਹਿਗੁਰੂ ਜੀ ਤੇ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

image of gippy grewal image source- instagram

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਕਮਾਲ ਦੇ ਪੰਜਾਬੀ ਗਾਇਕ ਤੇ ਬਾਕਮਾਲ ਦੇ ਐਕਟਰ ਨੇ। ਉਹ ਅਰਦਾਸ ਤੇ ਅਰਦਾਸ ਕਰਾਂ ਵਰਗੀ ਬਾਕਮਾਲ ਫ਼ਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਹੈ।

 

View this post on Instagram

 

A post shared by Gippy Grewal (@gippygrewal)

Related Post