ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਇਹ ਕਿਊਟ ਫੋਟੋ ਹੋਇਆ ਵਾਇਰਲ,ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur June 14th 2020 10:50 AM

ਸਟਾਰ ਕਿਡ ਗੁਰਬਾਜ਼ ਗਰੇਵਾਲ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ । ਗੁਰਬਾਜ਼ ਪੰਜਾਬੀ ਇੰਡਸਟਰੀ ਦਾ ਫੇਮਸ ਬੱਚਾ ਬਣਿਆ ਹੋਇਆ ਹੈ । ਦਰਸ਼ਕਾਂ ਨੂੰ ਗੁਰਬਾਜ਼ ਦੀ ਕਿਊਟ ਲੁੱਕ ਬਹੁਤ ਪਸੰਦ ਆਉਂਦੀ ਹੈ । ਜਿਸਦੇ ਚੱਲਦੇ ਗੁਰਬਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ ਤੇ ਇਨ੍ਹਾਂ ਫੋਟੋਆਂ ਨੂੰ ਵੀ ਖੂਬ ਪਸੰਦ ਵੀ ਕੀਤਾ ਜਾਂਦਾ ਹੈ ।

Gurbaaz Grewal

Vote for your favourite : https://www.ptcpunjabi.co.in/voting/

hans raj mahla

ਪਿਛਲੇ ਮਹੀਨੇ ਗੁਰਬਾਜ਼ ਛੇ ਮਹੀਨਿਆਂ ਦਾ ਹੋਇਆ ਹੈ। ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲਕੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਸੀ । ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਸੀ । ਜੀ ਹਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ, ਜਿਸ ਦਾ ਨਾਂਅ ਉਨ੍ਹਾਂ ਨੇ ਗੁਰਬਾਜ਼ ਗਰੇਵਾਲ ਰੱਖਿਆ ਹੈ ।

ekam and gurbaaz te shinda

ਹੋਰ ਵੇਖੋ:ਨੌਜਵਾਨਾਂ ਨੇ ਜਦੋਂ ਪੰਜਾਬੀ ਬੋਲੀਆਂ ਨੂੰ ਲਗਾਇਆ ਅੰਗਰੇਜ਼ੀ ਤੜਕਾ, ਤਾਂ ਵਿਦੇਸ਼ੀ ਮੇਮਾਂ ਵੀ ਹੋਈਆਂ ਨੱਚਣ ਲਈ ਮਜ਼ਬੂਰ, ਦੇਖੋ ਵੀਡੀਓ

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਇਸ ਸਾਲ ਉਨ੍ਹਾਂ ਨੇ ਪੰਜਾਬੀ ਫ਼ਿਲਮ ਜਗਤ ਨੂੰ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਹੈ ।

Gippy Grewal and Gurbaaz

Related Post