ਗਿੱਪੀ ਗਰੇਵਾਲ ਦੀ ‘ਇੱਕ ਸੰਧੂ ਹੁੰਦਾ ਸੀ’ ਰਿਲੀਜ਼ ਡੇਟ ‘ਚ ਬਦਲਾਅ, ਜਾਣੋ 8 ਮਈ ਦੀ ਜਗ੍ਹਾ ਹੁਣ ਕਦੋਂ ਹੋਵੇਗੀ ਰਿਲੀਜ਼

By  Lajwinder kaur August 21st 2019 10:23 AM

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦੇ ਐਲਾਨ ਤੋਂ ਬਾਅਦ ਦਰਸ਼ਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦੇ ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰਕੇ ਹੁਣ ਫਰਵਰੀ ‘ਚ ਕਰ ਦਿੱਤੀ ਹੈ। ਰਾਕੇਸ਼ ਮਹਿਤਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇੰਨੀ ਮੰਗ ਦੇ ਨਾਲ ... ਅਸੀਂ  ਫ਼ਿਲਮ ਜਲਦੀ ਲਿਆਉਣ ਦਾ ਫੈਸਲਾ ਕੀਤਾ ਹੈ ... 21 ਫ਼ਰਵਰੀ 2020 ਨੂੰ ਦੁਨੀਆਂ ਭਰ ਦੇ ਥੀਏਟਰਾਂ ‘ਚ ਰਿਲੀਜ਼ ਹੋਵੇਗੀ... ਸੁਪਰਸਟਾਰ @ ਗਿੱਪੀ ਗਰੇਵਾਲ ਇੱਕਲੇ ਹੀ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਨਜ਼ਰ ਆਉਣਗੇ’

 

View this post on Instagram

 

With so much in demand..we have decided to come early..hitting the theaters worldwide on 21st february 2020..Superstar @gippygrewal will hit the enemies single handedly in #iksandhuhundasi @nehasharmaofficial @theroshanprince worldwide distribution @omjeegroup

A post shared by Rakesh Mehta (@rakesshhmehta) on Aug 20, 2019 at 7:41pm PDT

ਹੋਰ ਵੇਖੋ:ਗਗਨ ਕੋਕਰੀ ਦੇ ਨਵੇਂ ਗੀਤ ‘ਗੀਟੀਆਂ’ ਦਾ ਪੋਸਟਰ ਆਇਆ ਸਾਹਮਣੇ

ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ, ਸਮਾਜ ਸੇਵਕ ਅਨਮੋਲ ਕਵਾਤਰਾ ਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਜ਼ਰ ਆਉਣਗੇ। ਦੱਸ ਦਈਏ ਇਹ ਫ਼ਿਲਮ ਪਹਿਲਾ ਅਗਲੇ ਸਾਲ 8 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣੀ ਸੀ ਪਰ ਹੁਣ ਇਹ ਅਗਲੇ ਸਾਲ ਲਗਭਗ ਤਿੰਨ ਮਹੀਨੇ ਪਹਿਲਾਂ 21 ਫ਼ਰਵਰੀ ਨੂੰ ਰਿਲੀਜ਼ ਹੋਵੇਗੀ।

ਗਿੱਪੀ ਗਰੇਵਾਲ ਇਸ ਤੋਂ ਇਲਾਵਾ ਫ਼ਿਲਮ ਡਾਕਾ ‘ਚ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਇੱਕ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post