'Tribute To Sidhu Moosewla' ਰਿਲੀਜ਼ ਕਰ 'ਹੱਬਲ ਮਿਊਜ਼ਿਕ' ਕੰਪਨੀ ਨੇ ਅਨੋਖੇ ਅੰਦਾਜ਼ 'ਚ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ

By  Pushp Raj June 1st 2022 02:53 PM -- Updated: June 1st 2022 02:55 PM

Sidhu Moose Wala Death: ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ 'ਹੰਬਲ ਮਿਊਜ਼ਿਕ' ਲੇਬਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ ਹੈ। 29 ਮਈ ਨੂੰ ਐਤਵਾਰ ਦੇ ਦਿਨ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ। ਗਿੱਪੀ ਗਰੇਵਾਲ ਦੇ 'ਹੰਬਲ ਮਿਊਜ਼ਿਕ' ਲੇਬਲ ਨੇ ਅਨੋਖੇ ਅੰਦਾਜ਼ 'ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

Gippy Grewal's 'Humble Music' label gives tribute to late Sidhu Moose Wala

ਹੰਬਲ ਮਿਊਜ਼ਿਕ ਲੇਬਲ ਨੇ ਇੱਕ ਨਵਾਂ ਗੀਤ 'ਟ੍ਰੀਬਿਊਟ ਟੂ ਸਿੱਧੂ ਮੂਸੇਵਾਲਾ'  (Tribute To Sidhu Moosewla) ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਰਿੱਕੀ ਖਾਨ ਨੇ ਗਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਇਹ ਗੀਤ ਖ਼ੁਦ ਲਿਖਿਆ ਅਤੇ ਗਾਇਆ ਗਿਆ ਹੈ।

ਗੀਤ ਦੀ ਵੀਡੀਓ ਇੱਕ ਪੁਰਾਣੀ ਕਲਿੱਪ ਨਾਲ ਸ਼ੁਰੂ ਹੁੰਦੀ ਹੈ ਜਿਸ ਵਿੱਚ ਗਿੱਪੀ ਗਰੇਵਾਲ ਸਿੱਧੂ ਮੂਸੇਵਾਲਾ ਦੀ ਤਾਰੀਫ਼ ਕਰਦੇ ਹੋਏ ਕਹਿੰਦੇ ਹਨ, "ਅਸੀਂ ਸਾਰੇ ਸੈਲੀਬ੍ਰਿਟੀ ਹਾਂ। ਮੈਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਜਾਣਦਾ ਹਾਂ ਅਤੇ ਅਸੀਂ ਸਾਰੇ ਚੰਡੀਗੜ੍ਹ ਵਿੱਚ ਰਹਿੰਦੇ ਹਾਂ ਪਰ ਇਸ ਕਲਾਕਾਰ (ਮੂਸੇਵਾਲਾ) ਨੇ ਆਪਣਾ ਬੰਗਲਾ ਇਸ ਵਿੱਚ ਰੱਖਿਆ ਹੈ। ਜੋ ਕਿ ਸਿਰਫ ਉਸ ਦੇ ਪਿੰਡ 'ਚ ਹੈ।"

1 ਮਿੰਟ ਅਤੇ 12 ਸਕਿੰਟ ਦਾ ਇਹ ਗੀਤ ਤੁਹਾਨੂੰ ਭਾਵੁਕ ਕਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਉਸਨੇ ਕੀ ਕਮਾਈ ਕੀਤੀ ਹੈ। ਉਸ ਨੇ ਨਾਮ ਤੇ ਸ਼ੋਹਰਤ ਤੋਂ ਇਲਾਵਾ ਇੱਜ਼ਤ ਵੀ ਖੱਟੀ। ਪੂਰਾ ਪੰਜਾਬ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਨ੍ਹਾਂ ਦੇ 'ਦਿਲ ਦਾ ਨੀ ਮਾੜਾ' ਦੇ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਗਿੱਪੀ ਗਰੇਵਾਲ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ।

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਤਵਾਰ ਨੂੰ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

Gippy Grewal's 'Humble Music' label gives tribute to late Sidhu Moose Wala

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ, ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਵੀ ਕੀਤਾ ਹੈ। ਗਾਇਕ ਦਾ ਸਸਕਾਰ 31 ਮਈ ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਜੱਦੀ ਪਿੰਡ ਮੂਸਾ ਵਿਖੇ ਕੀਤਾ ਗਿਆ। ਮਰਹੂਮ ਅਦਾਕਾਰ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲੈਣ ਲਈ ਭਾਰੀ ਭੀੜ ਇਕੱਠੀ ਹੋਈ ਸੀ।

Related Post